ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਵਿਸ਼ੇਸ਼

ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਬੜੀ ਸ਼ਰਧਾ ‘ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਸ…

ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਬੜੀ ਸ਼ਰਧਾ ‘ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਸ ਮੌਕੇ ਸੰਗਤਾਂ ਦੇ ਖੁਸ਼ੀ ਅਤੇ ਸ਼ਰਧਾ ਨੂੰ ਦੇਖਦੇ ਹੋਏ ਗੁਰਦਆਰਿਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦਿਨ ਸਿੱਖਾਂ ਵਿੱਚ ਨਵਾਂ ਹੀ ਰੂਹਾਨੀ ਅਤੇ ਖੁਸ਼ੀਆਂ ਭਰਿਆ ਜਲੋਅ ਦੇਖਿਆ ਜਾਂਦਾ ਹੈ। ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਵੀ ਇਸ ਦਿਹਾੜੇ ਨੂੰ ਧੂਮ-ਧਾਮ ਨਾਲ ਮਨਾ ਰਹੀ ਹੈ।

File photo

ਇਸ ਖਾਸ ਮੌਕੇ ‘ਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਗੁਰਦਾਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਰਹੀਆਂ ਹਨ। ਅਹਿਮਦ ਸ਼ਾਹ ਅਬਦਾਲੀ ਦੇ ਹਰਿਮੰਦਰ ਸਾਹਿਬ ਹਮਲੇ ਦੌਰਾਨ 20,000 ਅਫ਼ਗਾਨੀ ਫੌਜਾਂ ਨੂੰ 5,000 ਸਿੱਖਾਂ ਦੀ ਮਦਦ ਨਾਲ ਹਰਾਉਣ ਵਾਲੇ ਬਾਬਾ ਦੀਪ ਸਿੰਘ ਜੀ ਦੀ ਆਖਰੀ ਇੱਛਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੌਣ ਦੀ ਸੀ ਪਰ ਕੌਤਿਕ ਵੇਖੋ ਕਿ ਬਾਬਾ ਜੀ ਦੇ ਲੜਾਈ ਦੌਰਾਨ ਲੜਦਿਆਂ ਲੜਦਿਆਂ ਸੀਸ ਧੜ ਤੋਂ ਅੱਲ਼ਗ ਹੋਣ ਦੇ ਬਾਵਜੂਦ ਵੀ ਬਾਬਾ ਜੀ ਅਬਦਾਲੀ ਦੀਆਂ ਫੌਜਾਂ ਖਿਲਾਫ਼ ਲੜਦੇ ਰਹੇ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਤੇ ਆ ਕੇ ਸ਼ਹਾਦਤ ਦਾ ਜਾਮਾ ਪੀਤਾ।

File Photo

ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦਾ ਉਮੜਿਆ ਇੱਕਠ

ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸੋਮਵਾਰ ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਗੁਰਦਵਾਰਾ ਸ਼ਹੀਦਾ ਬਾਬਾ ਦੀਪ ਸਿੰਘ ਜੀ ਵਿਖੇ ਪਵਿਤਰ ਬਾਣੀ ਸਰਵਣ ਕੀਤੀ ਗਈ ਅਤੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਦੌਰਾਨ ਗੁਰਦਵਾਰਾ ਕਮੇਟੀ ਵਲੋਂ ਸੰਗਤਾਂ ਦੇ ਲੰਗਰ ਅਤੇ ਆਉਣ-ਜਾਣ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਸਿਖਾਂ ਦੀਆਂ 12 ਮਿਸਲਾਂ ਵਿਚੋਂ ਸ਼ਹੀਦ ਮਿਸਲ ਦੇ ਮੁਖੀ ਰਹੇ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਵੀ ਕਾਫੀ ਸਮਾਂ ਬਿਤਾਇਆ ਸੀ। ਇਸ ਦੌਰਾਨ ਬਾਬਾ ਦੀਪ ਸਿੰਘ ਜੀ ਨੇ ਗੁਰਮੁਖੀ ਸਿੱਖੀ ਅਤੇ ਗੁਰਬਾਣੀ ਦਾ ਅਧਿਐਨ ਵੀ ਕੀਤਾ। ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਨੂੰ ਵੀ ਆਪਣੇ ਹੱਥੀ ਲਿਖਿਆ ਸੀ।
ਸ਼੍ਰੀ ਹਰਿਮੰਦਰ ਸਾਹਿਬ ਵਿੱਚ ਇਸ ਦੌਰਾਨ ਕਈ ਰਾਗੀ ਢਾਡੀ ਅਤੇ ਕੀਰਤਨੀਏ ਜੱਥਿਆਂ ਨੇ ਵੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਅਤੇ ਗੁਰੂਦਆਰਾ ਸ਼੍ਰੀ ਲਕੀਰ ਸਾਹਿਬ ਵਿਖੇ ਵੀ ਪਵਿੱਤਰ ਗੁਰਬਾਣੀ ਦਾ ਜਾਪ ਕੀਤਾ ਗਿਆ।

File Photo

ਤਰਨਤਾਰਨ ਦੇ ਪਿੰਡ ਪਹੂਵਿਡੀ ਵਿਖੇ ਹੋਇਆ ਸੀ ਜਨਮ

ਬਾਬਾ ਦੀਪ ਸਿੰਘ ਜੀ ਦਾ ਜਨਮ 14 ਪੋਹ ਨੂੰ ਪਿੰਡ ਪਹੂਵਿੰਡੀ ਜੋ ਕਿ ਅੱਜ ਕੱਲ੍ਹ ਪੰਜਾਬ ਦੇ ਜਿਲ੍ਹਾ ਤਰਨਤਾਰਨ ਸਾਹਿਬ ਦਾ ਹਿੱਸਾ ਹੈ, ਵਿਖੇ ਪਿਤਾ ਭਗਤਾ ਸੰਧੂ ਅਤੇ ਮਾਤਾ ਜਿਉਣੀ ਦੇ ਗ੍ਰਹਿ ਵਿਖੇ ਸੰਨ 1682 ਈ ਨੂੰ ਹੋਇਆ।

ਬਾਬਾ ਜੀ ਦਾ ਬਚਪਨ ਦਾ ਨਾਮ ਦੀਪਾ ਰੱਖਿਆ ਗਿਆ ਸੀ। ਪਰ ਫਿਰ ਜਵਾਨੀ ਸਮੇਂ ਬਾਬਾ ਜੀ ਦੁਆਰਾ ਖੰਡੇ ਬਾਟੇ ਦੀ ਪਹੁਲ ਛਕਣ ਤੋਂ ਬਾਅਦ ਬਾਬਾ ਜੀ ਦਾ ਨਾਮ ਭਾਈ ਦੀਪ ਸਿੰਘ ਜੀ ਹੋ ਗਿਆ। ਬਾਬਾ ਜੀ ਨੇ ਸਿੱਖ ਧਰਮ ਲਈ ਸਦਾ ਹੀ ਮੂਹਰੇ ਹੋ ਕੇ ਲੜੇ। ਇਸੇ ਦੌਰਾਨ ਬਾਬਾ ਜੀ ਨੇ 15 ਨਵੰਬਰ 1761 ਈ ਨੂੰ ਅਫ਼ਗਾਨਾਂ ਵਿਰੁੱਧ ਲੜਦਿਆਂ ਸ਼ਹੀਦੀ ਜਾਮਾ ਪੀ ਲਿਆ।

File Photo

18 ਸੇਰ ਦਾ ਵਹਾਉਦੇ ਸੀ ਖੰਡਾ ਤਾਂ ਵੇਖ ਕੰਬਦੇ ਸਨ ਦੁਸ਼ਮਣ

ਬਾਬਾ ਦੀਪ ਸਿੰਘ ਸ਼ੁਰੂ ਤੋਂ ਹੀ ਜੁੱਸੇ ਪੱਖੋਂ ਨਰੋਏ ਸਨ। ਬਾਬਾ ਜੀ ਨੂੰ ਵੇਖ ਕੇ ਹੀ ਦੁਸ਼ਮਣ ਡਰ ਜਾਂਦੇ ਸਨ। ਕਿਸੇ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੈਨਾ ਵਿੱਚ ਰਹੇ ਬਾਬਾ ਦੀਪ ਸਿੰਘ ਜੀ ਨੇ ਕਦੇ ਵੀ ਯੁੱਧ ਦੇ ਮੈਦਾਨ ਵਿੱਚ ਹਾਰ ਨਹੀਂ ਦੇਖੀ ਸੀ। ਸਿੱਖਾਂ ਦੇ ਸਿਰਕੱਢ ਜੋਧੇ ਵਜੋਂ ਜਾਣੇ ਜਾਂਦੇ ਬਾਬਾ ਦੀਪ ਸਿੰਘ  ਜੀ ਨੇ ਅਬਦਾਲੀ ਸੈਨਾ ਨਾਲ ਲੜਾਈ ਵੇਲੇ ਕਰੀਬ 18 ਸੇਰ ਦਾ ਖੰਡਾ ਵਹਾਇਆ ਸੀ, ਜਿਸ ਨੂੰ ਦੇਖ ਕੇ ਦੁਸ਼ਮਣ ਵੀ ਕੰਬ ਜਾਂਦੇ ਸਨ।

ਸਿੱਖਾਂ ਦੇ ਹੀਰੋ ਵਜੋਂ ਅੱਜ ਵੀ ਕੀਤੇ ਜਾਂਦੇ ਨੇ ਯਾਦ

ਸੂਰਾ ਸੋ ਪਹਿਚਾਨੀਐ ਜੁ ਲਰੇ ਦੀਨ ਕੇ ਹੇਤ ।।

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੇ ਖੇਤ ।। 2 ।। 2 ।।

Leave a Reply

Your email address will not be published. Required fields are marked *