120 ਔਰਤਾਂ ਨਾਲ ਬਲਾਤਕਾਰ ਕਰਨ ਵਾਲੇ ਬਿੱਲੂ ਦੀ ਜੇਲ੍ਹ ਵਿਚ ਮੌਤ, ਜਲੇਬੀਆਂ ਵੇਚਦਾ ਵੇਚਦਾ ਬਣ ਗਿਆ ‘ਜਲੇਬੀ ਬਾਬਾ’

National News : 120 ਔਰਤਾਂ ਨਾਲ ਬਲਾਤਕਾਰ ਕਰਨ ਤੋਂ ਬਾਅਦ ਇਤਰਾਜ਼ਯੋਗ ਵੀਡੀਓ ਬਣਾਉਣ ਦੇ ਮਾਮਲੇ ‘ਚ 14 ਸਾਲ ਦੀ ਸਜ਼ਾ ਕੱਟ ਰਹੇ ਅਮਰਪੁਰੀ ਉਰਫ ਜਲੇਬੀ…

National News : 120 ਔਰਤਾਂ ਨਾਲ ਬਲਾਤਕਾਰ ਕਰਨ ਤੋਂ ਬਾਅਦ ਇਤਰਾਜ਼ਯੋਗ ਵੀਡੀਓ ਬਣਾਉਣ ਦੇ ਮਾਮਲੇ ‘ਚ 14 ਸਾਲ ਦੀ ਸਜ਼ਾ ਕੱਟ ਰਹੇ ਅਮਰਪੁਰੀ ਉਰਫ ਜਲੇਬੀ ਬਾਬਾ ਉਰਫ ਬਿੱਲੂ ਦੇ ਨਾਂ ਨਾਲ ਮਸ਼ਹੂਰ ਵਿਅਕਤੀ ਦੀ ਹਰਿਆਣਾ ਦੀ ਜੇਲ੍ਹ ‘ਚ ਮੌਤ ਹੋ ਗਈ ਹੈ। ਉਸ ਵਿਰੁੱਧ 120 ਤੋਂ ਵੱਧ ਔਰਤਾਂ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਦੋਂ ਔਰਤਾਂ ਉਸ ਕੋਲ ਆਪਣੀਆਂ ਮੁਸ਼ਕਲਾਂ ਲੈ ਕੇ ਆਉਂਦੀਆਂ ਤਾਂ ਉਹ ਪਹਿਲਾਂ ਉਨ੍ਹਾਂ ਨੂੰ ਨਸ਼ੇ ਵਾਲੀ ਚਾਹ ਪਿਆ ਕੇ ਬੇਹੋਸ਼ ਕਰ ਦਿੰਦਾ। ਚਾਹ ਪੀ ਕੇ ਜਦੋਂ ਔਰਤਾਂ ਬੇਹੋਸ਼ ਹੋ ਜਾਂਦੀਆਂ ਤਾਂ ਉਹ ਉਨ੍ਹਾਂ ਨਾਲ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਸੀ। ਜਲੇਬੀ ਬਾਬਾ ਦੇ ਨਾਂ ਨਾਲ ਮਸ਼ਹੂਰ ਇਕ ਵਿਅਕਤੀ ਔਰਤਾਂ ਨਾਲ ਬਲਾਤਕਾਰ ਦੇ ਦੋਸ਼ ‘ਚ ਪਿਛਲੇ ਕਈ ਸਾਲਾਂ ਤੋਂ ਜੇਲ੍ਹ ‘ਚ ਬੰਦ ਸੀ। ਦਰਅਸਲ ਉਸ ਦਾ ਨਾਮ ਜਲੇਬੀ ਬਾਬਾ ਉਰਫ ਅਮਰਪੁਰੀ ਸੀ। ਜੋ ਕਦੇ ਜਲੇਬੀਆਂ ਵੇਚਦਾ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਉਹ ਬਾਬਾ ਬਣ ਕੇ ਤੰਤਰ-ਮੰਤਰ ਦੇ ਨਾਂ ‘ਤੇ ਔਰਤਾਂ ਨਾਲ ਬਲਾਤਕਾਰ ਕਰਦਾ ਸੀ। ਔਰਤਾਂ ਉਸ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੀਆਂ ਸਨ ਅਤੇ ਉਹ ਉਨ੍ਹਾਂ ਨੂੰ ਚਾਹ ਵਿੱਚ ਨਸ਼ੀਲਾ ਪਦਾਰਥ ਪਿਆ ਕੇ ਬੇਹੋਸ਼ ਕਰ ਦਿੰਦਾ ਸੀ ਅਤੇ ਫਿਰ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ। ਉਹ ਔਰਤਾਂ ਨਾਲ ਜਬਰ-ਜਨਾਹ ਕਰਨ ਦੇ ਨਾਲ-ਨਾਲ ਅਸ਼ਲੀਲ ਹਰਕਤਾਂ ਕਰ ਕੇ ਉਨ੍ਹਾਂ ਦੀਆਂ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਸੀ। ਪਿਛਲੇ ਕੁਝ ਸਾਲਾਂ ਤੋਂ ਉਹ ਹਿਸਾਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸੀ। ਜਿੱਥੇ ਉਸ ਦੀ ਮੌਤ ਹੋ ਗਈ। ਅਮਰਪੁਰੀ ਉਰਫ਼ ਜਲੇਬੀ ਬਾਬਾ ਉਦੋਂ ਪੁਲਿਸ ਦੇ ਧਿਆਨ ਵਿੱਚ ਆਇਆ ਜਦੋਂ 2018 ਵਿੱਚ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਵੀਡੀਓ ਦੇ ਆਧਾਰ ‘ਤੇ ਜਲੇਬੀ ਬਾਬਾ ਦੇ ਨਾਂ ‘ਤੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜਾਂਚ ਦੌਰਾਨ ਪੁਲਸ ਨੂੰ ਉਸ ਦੇ ਆਸ਼ਰਮ ‘ਚੋਂ ਕਈ ਇਤਰਾਜ਼ਯੋਗ ਵੀਡੀਓ਼ਜ਼ ਮਿਲੇ ਹਨ। ਸੋਸ਼ਲ ਮੀਡੀਆ ‘ਤੇ ਕਈ ਵਾਇਰਲ ਵੀਡੀਓਜ਼ ਵੀ ਦੇਖਣ ਨੂੰ ਮਿਲੀਆਂ।

Leave a Reply

Your email address will not be published. Required fields are marked *