ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿਧਾਨਸਭਾ ਚ ਬਜਟ ਸੈਸ਼ਨ ਦੇ 7ਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਪਰ ਇਜਲਾਸ ਦਾ 7ਵਾਂ ਦਿਨ ਵੀ ਹੰਗਾਮੇ ਨਾਲ ਭਰਪੂਰ ਨਜਰ ਆ ਰਿਹਾ ਹੈ।
ਦੱਸ ਦਈਏ ਕਿ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਅਕਾਲੀ ਦਲ ਦੇ ਵਿਧਾਇਕ ਸਦਨ ਵਿੱਚ ਕਾਲੇ ਕਪੜੇ ਪਾ ਕੇ ਪਹੁੰਚੇ।
ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਵਿਧਾਇਕ ਐੱਸ.ਸੀ./ਬੀ.ਸੀ. ਵਰਗ ਦੇ ਮੁੱਦਿਆ ਨੂੰ ਲੈਕੇ ਕਾਫੀ ਰੋਸ ‘ਚ ਹਨ। ਜਿਸ ਕਾਰਨ ਉਹਨਾਂ ਨੇ ਸਦਨ ਵਿੱਚ ਕਾਲੇ ਕਪੜੇ ਪਾ ਕੇ ਪਹੁੰਚਕੇ ਰੋਸ ਜਤਾਇਆ ਹੈ।


