‘ਮੈਂ ਵੀਡੀਓ ਰੱਖੀ ਹੈ, ‘ਛੱਲਾ ਵਾਪਿਸ ਆਏਗਾ ਤਾਂ ਚਲਾਵਾਂਗਾ’, ਬਿਕਰਮ ਮਜੀਠੀਆ ਦਾ ਸਾਬਕਾ CM ‘ਤੇ ਤੰਜ

ਚੰਡੀਗੜ੍ਹ- ਕਥਿਤ ਡਰੱਗਜ਼ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਆਏ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ ਸਾਬਕਾ ਸੀਐੱਮ ਚਰਨਜੀਤ ਚੰਨੀ ਪ੍ਰਤੀ ਤਿੱਖਾ ਰਵੱਈਆ ਦਿਖਾਇਆ ਹੈ। ਚੰਡੀਗੜ੍ਹ…

ਚੰਡੀਗੜ੍ਹ- ਕਥਿਤ ਡਰੱਗਜ਼ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਆਏ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ ਸਾਬਕਾ ਸੀਐੱਮ ਚਰਨਜੀਤ ਚੰਨੀ ਪ੍ਰਤੀ ਤਿੱਖਾ ਰਵੱਈਆ ਦਿਖਾਇਆ ਹੈ। ਚੰਡੀਗੜ੍ਹ ‘ਚ ਮਜੀਠੀਆ ਨੇ ਕਿਹਾ ਕਿ ਮੇਰੇ ਕੋਲ ਚੰਨੀ ਦੀ ਵੀਡੀਓ ਹੈ। ਜਦੋਂ ਉਹ ਵਾਪਸ ਆਵੇਗਾ, ਮੈਂ ਇਸਨੂੰ ਚਲਾਵਾਂਗਾ। ਹਾਲਾਂਕਿ ਮਜੀਠੀਆ ਨੇ ਇਹ ਨਹੀਂ ਦੱਸਿਆ ਕਿ ਵੀਡੀਓ ਕਿਸ ਬਾਰੇ ਹੈ।

Also Read: ਮਾਂ ਬਣਨ ਵਾਲੀ ਹੈ Bipasha Basu, ਬੇਬੀ ਬੰਪ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ

ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਮਜੀਠੀਆ ਖਿਲਾਫ ਕੇਸ ਦਰਜ ਕੀਤਾ ਸੀ। ਚੰਨੀ ਨੇ ਇਸ ਦਾ ਸਿਹਰਾ ਚੋਣਾਂ ਵਿੱਚ ਨਸ਼ਿਆਂ ਖ਼ਿਲਾਫ਼ ਕਾਰਵਾਈ ਵਜੋਂ ਵੀ ਆਪਣੇ ਸਿਰ ਲਿਆ। ਇਸ ਮਾਮਲੇ ਵਿੱਚ ਮਜੀਠੀਆ ਨੂੰ 168 ਦਿਨ ਪਟਿਆਲਾ ਜੇਲ੍ਹ ਵਿੱਚ ਕੱਟਣੇ ਪਏ ਸਨ। ਚੰਨੀ ਇਸ ਸਮੇਂ ਵਿਦੇਸ਼ ਦੌਰੇ ‘ਤੇ ਹਨ।

 

ਮੇਰੇ ‘ਤੇ ਜ਼ੁਲਮ ਕੀਤਾ ਤਾਂ ਚੰਨੀ ਦੋਵਾਂ ਸੀਟਾਂ ਤੋਂ ਹਾਰ ਗਿਆ
ਮਜੀਠੀਆ ਨੇ ਕਿਹਾ ਕਿ ਇਤਿਹਾਸ ਹੈ ਕਿ ਸਰਕਾਰਾਂ ਬਹੁਤ ਬੇਰਹਿਮੀ ਨਾਲ ਕੰਮ ਕਰਦੀਆਂ ਹਨ। ਇਸ ਲਈ ਸਰਕਾਰਾਂ ਬਦਲਦੀਆਂ ਹਨ। ਜਦੋਂ ਕਾਂਗਰਸ ਸਰਕਾਰ ਨੇ ਮੇਰੇ ‘ਤੇ ਜ਼ੁਲਮ ਕੀਤੇ ਤਾਂ ਉਹ ਹਾਰ ਗਏ। ਇਹ ਪਹਿਲੀ ਵਾਰ ਹੈ ਜਦੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਦੋ ਸੀਟਾਂ ਤੋਂ ਬੁਰੀ ਤਰ੍ਹਾਂ ਹਾਰ ਗਏ। ਹੁਣ ਚੰਨੀ ਦੇ ਬਾਰੇ ਤਾਂ ਗੀਤ ‘ਛੱਲਾ ਮੁੜਕੇ ਨਹੀਂ ਆਇਆ’ ਚੱਲ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਮੈਂ ਜਿੱਥੋਂ ਛੱਡਿਆ ਹੈ ਉਥੋਂ ਹੀ ਸ਼ੁਰੂ ਕਰਾਂਗਾ।

Also Read: 8 ਵਿਆਹ ਕਰ ਚੁੱਕੇ ਸ਼ਖਸ ਨੂੰ 9ਵੀਂ ਪਤਨੀ ਦੀ ਤਲਾਸ਼! ਕਹਿੰਦਾ- ‘ਇਕੱਲੇ ਰਹਿਣਾ ਪਸੰਦ ਨਹੀਂ’

ਬਾਗੀ ਰਵੱਈਆ ਦਿਖਾਉਣ ਵਾਲੇ ਇਆਲੀ ਨੂੰ ਕਿਹਾ ਭਰਾ
ਅਕਾਲੀ ਦਲ ‘ਚ ਬਾਗੀ ਰਵੱਈਆ ਦਿਖਾ ਰਹੇ ਲੁਧਿਆਣਾ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ ‘ਤੇ ਮਜੀਠੀਆ ਦਾ ਸੁਰ ਨਰਮ ਰਿਹਾ। ਮਜੀਠੀਆ ਨੇ ਕਿਹਾ ਕਿ ਮਨਪ੍ਰੀਤ ਇਆਲੀ ਮੇਰਾ ਭਰਾ ਹੈ। ਮੇਰਾ ਉਸ ਨਾਲ ਪਰਿਵਾਰਕ ਰਿਸ਼ਤਾ ਹੈ। ਅਸੀਂ ਸੁੱਖ-ਦੁੱਖ ਦੇ ਸਾਥੀ ਰਹੇ ਹਾਂ। ਕੋਈ ਵੀ ਆਪਣੇ ਵਿਚਾਰ ਰੱਖ ਸਕਦਾ ਹੈ। ਅਸੀਂ ਇੱਕ ਪਰਿਵਾਰ ਹਾਂ ਅਤੇ ਪਰਿਵਾਰ ਹੀ ਰਹਾਂਗੇ।

Leave a Reply

Your email address will not be published. Required fields are marked *