Bihar News : ਨਸ਼ੇ ਦੀ ਹਾਲਤ ‘ਚ ਟਰੱਕ ਚਾਲਕ ਨੇ ਕੁਚਲੇ 30 ਲੋਕ
ਬਿਹਾਰ ਦੇ ਪਿੰਡ ਸੁਲਤਾਨਪੁਰ ਚ ਨਸ਼ੇ ਦੀ ਹਾਲਤ ਵਿਚ ਇੱਕ ਟਰੱਕ ਚਾਲਕ ਨੇ 30 ਲੋਕਾਂ ਨੂੰ ਕੁਚਲ ਦਿੱਤਾ। ਇਸ ਘਟਨਾ ਵਿੱਚ 8 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ । ਜਿਨ੍ਹਾਂ ਚ 6 ਬੱਚੇ ਸਨ। ਇਹ ਘਟਨਾ ਉਸ ਸਮੇਂ ਵਾਪਰੀ ਜਦ ਇਹ ਸਾਰੇ ਲੋਕ ਪਿੱਪਲ ਦੇ ਰੁੱਖ ਥੱਲੇ ਖੜੇ ਹੋ ਕੇ ਪੂਜਾ ਕਰ ਰਹੇ ਸਨ। ਇਹ ਹਾਦਸਾ ਰਾਤ ਦੇ ਕਰੀਬ 9 ਵਜੇ ਦਾ ਹੈ। ਇਸ ਹਾਦਸੇ ਚ ਮਰਨ ਵਾਲਿਆਂ ਦੀ ਉਮਰ 20 ਸਾਲ ਤੋਂ ਘੱਟ ਦੱਸੀ ਦਾ ਰਹੀ ਹੈ।
Also Read : ਪੰਜਾਬ ਦੇ ਪਿੰਡ ਉਜਾੜ ਕੇ ਬਣੇ ਚੰਡੀਗੜ੍ਹ ‘ਤੇ ਕੇਵਲ ਪੰਜਾਬ ਦਾ ਹੱਕ : ਐਡਵੋਕੇਟ ਧਾਮੀ
ਉੱਥੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਜਿਸ ਥਾਂ ਤੇ ਘਟਨਾ ਵਾਪਰੀ ਉਸ ਦੇ ਨੇੜੇ ਹੀ ਇੱਕ ਪੂਜਾ ਕਰਨ ਦੀ ਥਾਂ ਹੈ। ਜਿੱਥੇ ਪਿਛਲੇ ਕਈ ਸਾਲਾਂ ਤੋਂ ਪੂਜਾ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਪੂਜਾ ਖ਼ਤਮ ਹੋਣ ਤੋਂ ਬਾਅਦ ਸਾਰੇ ਆਪਣੇ ਘਰ ਜਾ ਰਹੇ ਸੀ ਤਾਂ ਉਸੀ ਸਮੇਂ ਇੱਕ ਤੇਜ਼ ਰਫ਼ਤਾਰ ਟਰੱਕ ਲੋਕਾਂ ਨੂੰ ਕੁਚਲਦੇ ਹੋਏ ਨਿਕਲ ਗਿਆ। ਚਸ਼ਮਦੀਦਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਸ ਥਾਂ ਤੇ ਪਿੱਪਲ ਦਾ ਰੁੱਖ ਨਾ ਹੁੰਦਾ ਤਾਂ 50 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਸਕਦੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਬਾਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਮਰਨ ਵਾਲਿਆਂ ਦੇ ਪਰਿਵਾਰ ਨੂੰ 2 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
Also Read : punjab news today



