ਬਿਹਾਰ ‘ਚ ਚੱਲਿਆ JDU ਦਾ ਜਾਦੂ, ਕੁਸ਼ੇਸ਼ਵਰ ਅਸਥਾਨ ਤੇ ਤਾਰਾਪੁਰ ਕੀਤਾ ਫਤਿਹ

ਪਟਨਾ- ਬਿਹਾਰ ਵਿਚ JDU ਨੇ ਕੁਸ਼ੇਸ਼ਵਰ ਅਸਥਾਨ ਤੇ ਤਾਰਾਪੁਰ ਸੀਟਾਂ ਉੱਤੇ ਜਿੱਤ ਹਾਸਲ ਕਰ ਲਈ ਹੈ। ਮੁੰਗੇਰ ਦੀ ਤਾਰਾਪੁਰ ਸੀਟ ਉੱਤੇ ਜੇਡੀਯੂ ਨੇ 3821 ਵੋਟਾਂ…

ਪਟਨਾ- ਬਿਹਾਰ ਵਿਚ JDU ਨੇ ਕੁਸ਼ੇਸ਼ਵਰ ਅਸਥਾਨ ਤੇ ਤਾਰਾਪੁਰ ਸੀਟਾਂ ਉੱਤੇ ਜਿੱਤ ਹਾਸਲ ਕਰ ਲਈ ਹੈ। ਮੁੰਗੇਰ ਦੀ ਤਾਰਾਪੁਰ ਸੀਟ ਉੱਤੇ ਜੇਡੀਯੂ ਨੇ 3821 ਵੋਟਾਂ ਨਾਲ ਜਿੱਤ ਹਾਸਲ ਕੀਤੀ ਤੇ ਕੁਸ਼ੇਸ਼ਵਰ ਅਸਥਾਨ ਦੀ ਸੀਟ ਉੱਤੇ ਜੇਡੀਯੂ ਨੇ ਰਾਜਦ ਉਮੀਦਵਾਰ ਗਣੇਸ਼ ਭਾਰਤੀ ਨੂੰ 12,698 ਵੋਟਾਂ ਨਾਲ ਹਰਾਇਆ ਹੈ।

Also Read: ਕੈਪਟਨ ਦੇ ਪਾਰਟੀ ਤੋਂ ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ਨੇ ਸੱਦੀ ਵਿਧਾਇਕਾਂ ਦੀ ਮੀਟਿੰਗ

ਦੱਸ ਦਈਏ ਕਿ ਦੇਸ਼ ਦੀਆਂ 3 ਲੋਕ ਸਭਾ ਅਤੇ 30 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਆਉਣਗੇ। ਇਸ ਸਬੰਧੀ ਵੋਟਾਂ ਦੀ ਗਿਣਤੀ ਦੀ ਜਾਰੀ ਹੈ। 30 ਅਕਤੂਬਰ ਨੂੰ 3 ਲੋਕ ਸਭਾ ਸੀਟਾਂ ‘ਤੇ ਵੋਟਾਂ ਪਈਆਂ ਸਨ। ਇਸ ਵਿੱਚ ਦਾਦਰਾ ਅਤੇ ਨਗਰ ਹਵੇਲੀ, ਹਿਮਾਚਲ ਪ੍ਰਦੇਸ਼ ਦੀ ਮੰਡੀ ਅਤੇ ਮੱਧ ਪ੍ਰਦੇਸ਼ ਦਾ ਖੰਡਵਾ ਸ਼ਾਮਲ ਸੀ।

Also Read: BSF ਦੇ ਜਵਾਨਾਂ ਨੇ ਹਿੰਦ-ਪਾਕਿ ਬਾਰਡਰ ਤੋਂ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ

ਇਸ ਤੋਂ ਇਲਾਵਾ ਜਿਨ੍ਹਾਂ 29 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪਈਆਂ, ਉਨ੍ਹਾਂ ‘ਚ ਅਸਾਮ ਦੀਆਂ ਪੰਜ, ਬੰਗਾਲ ਦੀਆਂ ਚਾਰ, ਮੱਧ ਪ੍ਰਦੇਸ਼, ਮੇਘਾਲਿਆ ਅਤੇ ਹਿਮਾਚਲ ਦੀਆਂ ਤਿੰਨ-ਤਿੰਨ, ਰਾਜਸਥਾਨ, ਬਿਹਾਰ ਅਤੇ ਕਰਨਾਟਕ ਦੀਆਂ ਦੋ-ਦੋ, ਆਂਧਰਾ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਮਿਜ਼ੋਰਮ ਅਤੇ ਤੇਲੰਗਾਨਾ। ਹਰ ਸੀਟ ਸ਼ਾਮਲ ਹੈ।

Also Read: ਵੱਡੀ ਖਬਰ: ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਨੂੰ ‘BYE’, ਕੀਤਾ ਨਵੀਂ ਪਾਰਟੀ ਦਾ ਐਲਾਨ

Leave a Reply

Your email address will not be published. Required fields are marked *