ਮੁੰਬਈ : Bigg Boss 20 ਦੇ ਘਰ ਵਿੱਚ ਤੀਜੇ ਦਿਨ ਦਾ ਮਾਹੌਲ ਕਾਫੀ ਗਰਮਾ ਗਿਆ ਹੈ। ਸਾਹਮਣੇ ਆਏ ਨਵੇਂ ਪ੍ਰੋਮੋ ਵਿੱਚ ਘਰ ਦੇ ਅੰਦਰ ਵੱਡੇ ਬਦਲਾਅ ਅਤੇ ਜ਼ਬਰਦਸਤ ਲੜਾਈਆਂ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਇੱਕ ਪਾਸੇ ਘਰ ਦੇ ਚਾਰ ਮੈਂਬਰਾਂ ਨੂੰ ਨੋਮੀਨੇਟ ਕਰ ਦਿੱਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਅਰਿਸ਼ਫਾ ਖਾਨ ਅਤੇ ਆਮ੍ਰਪਾਲੀ ਦੁਬੇ ਵਿਚਾਲੇ ਹੋਈ ਤਿੱਖੀ ਬਹਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਅਰਿਸ਼ਫਾ ਅਤੇ ਆਮ੍ਰਪਾਲੀ ਵਿਚਾਲੇ ਤਿੱਖੀ ਨੋਕ-ਝੋਕ
ਪ੍ਰੋਮੋ ਦੀ ਸ਼ੁਰੂਆਤ ਅਰਿਸ਼ਫਾ ਖਾਨ ਅਤੇ ਆਮ੍ਰਪਾਲੀ ਦੁਬੇ ਦੀ ਲੜਾਈ ਨਾਲ ਹੁੰਦੀ ਹੈ। ਆਮ੍ਰਪਾਲੀ ਵੱਲੋਂ ਅਰਿਸ਼ਫਾ ਨੂੰ ‘ਬੱਚੀ’ ਕਹਿਣ ‘ਤੇ ਮਾਮਲਾ ਕਾਫੀ ਵਿਗੜ ਜਾਂਦਾ ਹੈ। ਅਰਿਸ਼ਫਾ ਗੁੱਸੇ ਵਿੱਚ ਸਾਰੇ ਘਰਵਾਲਿਆਂ ਦੇ ਸਾਹਮਣੇ ਆਖਦੀ ਹੈ ਕਿ ਉਸਦਾ ਦਿਮਾਗ ਬਾਕੀਆਂ ਨਾਲੋਂ ਕਾਫੀ ਤੇਜ਼ ਹੈ। ਇਸ ਗੱਲ ਦਾ ਜਵਾਬ ਦਿੰਦਿਆਂ ਆਮ੍ਰਪਾਲੀ ਤਾਅਨਾ ਮਾਰਦੀ ਹੈ ਕਿ, “ਯਾਰ, ਰੀਲ ਕੱਟ ਰਹੀ ਹੈ… ਬੱਸ ਕਰ।” ਇਸ ‘ਤੇ ਪਲਟਵਾਰ ਕਰਦਿਆਂ ਅਰਿਸ਼ਫਾ ਕਹਿੰਦੀ ਹੈ ਕਿ ਉਸਨੂੰ ਰੀਲ ਕਟਵਾਉਣ ਦੀ ਕੋਈ ਲੋੜ ਨਹੀਂ ਹੈ, ਉਸਦੀ ਰੀਲ ਆਪਣੇ ਆਪ ਹੀ ਕੱਟ ਜਾਂਦੀ ਹੈ। ਗੱਲ ਇੰਨੀ ਵਧ ਜਾਂਦੀ ਹੈ ਕਿ ਆਮ੍ਰਪਾਲੀ ਨੂੰ ਕਹਿਣਾ ਪੈਂਦਾ ਹੈ ਕਿ ਹੱਥ ਨਹੀਂ ਲਾਉਣਾ, ਸਿਰਫ਼ ਗੱਲ ਕਰ।
ਘਰਵਾਲਿਆਂ ਨੂੰ ਕਿਹਾ ‘ਹਿੱਪੋਕ੍ਰੇਟਸ’
ਲੜਾਈ ਦੌਰਾਨ ਗੁੱਸੇ ਵਿੱਚ ਆ ਕੇ ਅਰਿਸ਼ਫਾ ਨੇ ਘਰ ਦੇ ਸਾਰੇ ਮੈਂਬਰਾਂ ਨੂੰ ‘ਹਿੱਪੋਕ੍ਰੇਟਸ’ ਕਹਿ ਦਿੱਤਾ। ਅਰਿਸ਼ਫਾ ਦੀ ਇਸ ਗੱਲ ਤੋਂ ਬਾਅਦ ਮਾਹੀ ਵਿੱਜ ਵਿਚਕਾਰ ਆਉਂਦੀ ਹੈ ਅਤੇ ਸਵਾਲ ਕਰਦੀ ਹੈ ਕਿ ਕਿਸ ਗੱਲ ਲਈ ਹਿੱਪੋਕ੍ਰੇਟਸ? ਮਾਹੀ ਗੁੱਸੇ ਵਿੱਚ ਪੁੱਛਦੀ ਹੈ ਕਿ ਕੀ ਤੈਨੂੰ ਕਿਸੇ ਨੇ ਕੁਝ ਬੋਲਿਆ ਹੈ? ਇਸ ਤੋਂ ਬਾਅਦ ਆਮ੍ਰਪਾਲੀ ਵੀ ਗੁੱਸੇ ਵਿੱਚ ਅਰਿਸ਼ਫਾ ‘ਤੇ ਚੀਕਦੀ ਹੋਈ ਨਜ਼ਰ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਜੇ ਉਹ ਹਿੱਪੋਕ੍ਰੇਟ ਹੈ, ਤਾਂ ਅਰਿਸ਼ਫਾ ਵੀ ਬੱਚੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
यमुनानगर में 35वें दिन भी कर्मचारियों की हड़ताल जारी, सरकार की बर्खास्तगी की धमकी बेअसर
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



