ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇਨ੍ਹਾਂ ਦਿਨੀਂ ਬਿੱਗ-ਬੌਸ ਵਿੱਚ ਫੈਮਲੀ ਵੀਕ ਐਪੀਸੋਡ ਚੱਲ ਰਿਹਾ ਹੈ, ਜਿਸ ਤਹਿਤ ਬਿੱਗ-ਬਾਸ ਦੇ ਘਰ ਵਿੱਚ ਰਹਿ ਰਹੇ ਕੰਟੇਸਟੰਟ ਦੇ ਪਰਿਵਾਰ ਵਿਚੋਂ ਕੋਈ ਇੱਕ ਮੈਂਬਰ ਘਰ ਵਿੱਚ ਰਹਿਣ ਆਇਆ ਹੈ। ਅਗਲੇ ਐਪੀਸੋਡ ‘ਚ ਤੁਸੀਂ ਦੇਖੋਗੇਂ ਕਿ, ਮਾਹਿਰਾ ਸ਼ਰਮਾ ਦੀ ਮਾਂ ਅਤੇ ਸ਼ਹਿਨਾਜ ਦੇ ਪਿਤਾ ਬਿੱਗ-ਬਾਸ ਦੇ ਘਰ ਵਿੱਚ ਆਏ ਹਨ। ਇਸ ਦੌਰਾਨ ਬਿੱਗ-ਬਾਸ ਵਿੱਚ ਇੱਕ ਨਵਾਂ ਰੰਗ ਹੀ ਵੇਖਣ ਨੂੰ ਮਿਲੇਗਾ। ਜਾਣੋ ਅਗਲੇ ਐਪੀਸੋਡ ‘ਚ ਕਿਵੇਂ ਬਿੱਗ-ਬਾਸ ਦੇ ਘਰ ਵਿੱਚ ਆਏ ਸ਼ਹਿਨਾਜ ਦੇ ਪਿਤਾ ਬੇਟੀ ਨੂੰ ਪਾਰਸ ਛਾਬੜਾ ਤੋਂ ਦੂਰ ਰਹਿਣ ਦੀ ਨਸੀਹਤ ਦਿੰਦੇ ਹਨ ਅਤੇ ਪਾਰਸ ਦੀ ਕਲਾਸ ਲਗਾਦੇਂ ਹਨ ਅਤੇ ਝਿੜਕਦੇ ਹਨ।
ਦੂਜੇ ਪਾਸੇ ਪਾਰਸ ਛਾਬੜਾ, ਮਾਹਿਰਾ ਸ਼ਰਮਾ ਦੀ ਮਾਂ ਦੇ ਵੀ ਅੜਿਕੇ ਚੜ੍ਹੇ ਨਜ਼ਰ ਆਉਂਣਗੇ ਅਤੇ ਮਾਹਿਰਾ ਦੀ ਮਾਂ ਨੇ ਵੀ ਪਾਰਸ ਨੂੰ ਮਾਹਿਰਾ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਅਤੇ ਕਿਹਾ ਕਿ, ਉਹ ਅੱਗੇ ਤੋਂ ਮਾਹਿਰਾ ਦੇ ਨੇੜੇ ਨਾ ਆਵੇ। ਇਸ ਸਾਰੇ ਘਟਨਾਕ੍ਰਮ ਤੋਂ ਲੱਗਦਾ ਹੈ ਕਿ, ਪਾਰਸ ਛਾਬੜਾ ਦਾ ਇਨ੍ਹੀ ਦਿਨੀਂ ਸਮਾਂ ਮਾੜਾ ਚੱਲ ਰਿਹਾ ਹੈ ਪਰ ਵੇਖਿਆ ਜਾਵੇ ਤਾਂ ਮਾਹਿਰਾ ਵੀ ਪਾਰਸ ਵਿੱਚ ਪੂਰੀ ਰੁਚੀ ਜਾਹਿਰ ਕਰ ਰਹੀ ਹੈ, ਜਦਕਿ ਸ਼ਹਿਨਾਜ ਕੌਰ ਗਿੱਲ ਵੀ ਪਾਰਸ ਨੂੰ ਪਸੰਦ ਕਰਨ ਲੱਗੀ ਹੈ।
https://www.youtube.com/watch?v=6apgTJc42DY
ਇਸ ਤੋ ਪਹਿਲਾਂ ਸ਼ਹਿਨਾਜ ਅਤੇ ਸਿਧਾਰਥ ਦੀ ਜੋੜੀ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ, ਜਿਸ ਦੇ ਚੱਲਦੇ ਸ਼ਹਿਨਾਜ ਨਿੱਤ ਨਵੇਂ ਤੌਰ ਤਰੀਕਿਆਂ ਨਾਲ ਦਰਸ਼ਕਾਂ ਦਾ ਮੰਨੋਰੰਜਨ ਕਰਨ ਦੀ ਕੋਈ ਕਸਰ ਨਹੀ ਛੱਡ ਰਹੀ। ਦੱਸ ਦਈਏ ਕਿ ਪੰਜਾਬ ਦੀ ਮਾਡਲ ਅਤੇ ਗਾਇਕ ਸ਼ਹਿਨਾਜ ਕੌਰ ਗਿੱਲ ਬਿੱਗ-ਬਾਸ ਵਿੱਚ ਸ਼ੁਰੂ ਤੋਂ ਹੀ ਬਣੀ ਹੋਈ ਹੈ। ਮਾਡਲ ਅਤੇ ਗਾਇਕ ਹਿਮਾਸ਼ੀ ਖੁਰਾਣਾ ਨਾਲ ਵਿਵਾਦ ਤੋਂ ਬਾਅਦ ਸੁਰਖੀਆਂ ਵਿੱਚ ਆਈ ਸ਼ਹਿਨਾਜ ਕੌਰ ਗਿੱਲ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਦੂਜੇ ਪਾਸੇ ਮਾਹਿਰਾ ਸ਼ਰਮਾ ਜੰਮੂ-ਕਸ਼ਮੀਰ ਨਾਲ ਸੰਬੰਧਿਤ ਹੈ ਅਤੇ ਪੰਜਾਬੀ ਗੀਤਾਂ ਵਿੱਚ ਮਾਡਲ ਦਾ ਕੰਮ ਕਰ ਚੁੱਕੀ ਹੈ।
Contestants ke gharwale jab aaye #BiggBoss ke ghar, tab kissi ne kiya emotional toh kissi ne di warning.
Dekhiye yeh emotion se bhara episode, aaj raat 10.30 baje!Anytime on @justvoot @Vivo_India @AmlaDaburIndia @bharatpeindia @beingsalmankhan #BiggBoss13 #BB13 #SalmanKhan pic.twitter.com/qIPI9blp4W
— Bigg Boss (@BiggBoss) January 15, 2020

