Big tragedy in Khanna: 4 ਮਹੀਨੇ ਪਹਿਲਾਂ ਜਿਸ ਘਰ ਚੜ੍ਹੀ ਸੀ ਕੰਗਣੀ, ਉੱਥੋਂ ਇੱਕਠੀਆਂ ਉੱਠੀਆਂ ਪਤੀ-ਪਤਨੀ ਦੀਆਂ ਅਰਥੀਆਂ; ਜਾਣੋ ਕੀ ਰਹੀ ਵਜ੍ਹਾ

ਖੰਨਾ : ਖੰਨਾ ਵਿੱਚ ਇੱਕ ਅਜਿਹਾ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਇਲਾਕੇ ਨੂੰ ਸੋਕ ਵਿੱਚ ਡੁਬੋ ਦਿੱਤਾ ਹੈ। ਜਿਸ ਘਰ ਵਿੱਚ…

ਖੰਨਾ ਵਿੱਚ ਇੱਕ ਅਜਿਹਾ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਇਲਾਕੇ ਨੂੰ ਸੋਕ ਵਿੱਚ ਡੁਬੋ ਦਿੱਤਾ ਹੈ। ਜਿਸ ਘਰ ਵਿੱਚ ਮਹਿਜ਼ ਚਾਰ ਮਹੀਨੇ

ਖੰਨਾ : ਖੰਨਾ ਵਿੱਚ ਇੱਕ ਅਜਿਹਾ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਇਲਾਕੇ ਨੂੰ ਸੋਕ ਵਿੱਚ ਡੁਬੋ ਦਿੱਤਾ ਹੈ। ਜਿਸ ਘਰ ਵਿੱਚ ਮਹਿਜ਼ ਚਾਰ ਮਹੀਨੇ ਪਹਿਲਾਂ ਪ੍ਰੇਮ ਵਿਆਹ ਦੀਆਂ ਖ਼ੁਸ਼ੀਆਂ ਮਨਾਈਆਂ ਗਈਆਂ ਸਨ ਅਤੇ ਸ਼ਹਿਨਾਈਆਂ ਵੱਜੀਆਂ ਸਨ, ਉੱਥੇ ਹੁਣ ਮਾਤਮ ਪਸਰ ਗਿਆ ਹੈ। ਇੱਕ ਨਵ-ਵਿਆਹੇ ਜੋੜੇ—ਗੁਰਕਰਮਦੀਪ ਸਿੰਘ ਅਤੇ ਜੈਸਮੀਨ ਨਾਗਰਾ – ਦੀ ਮੌਤ ਨੇ ਸਭ ਨੂੰ ਝਕਝੋਰ ਕੇ ਰੱਖ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਰਿਸ਼ਤੇ ਵਿੱਚ ਲੱਗਦੀ ਇੱਕ ਭਾਬੀ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਲੈਕਮੇਲਿੰਗ ਅਤੇ ਮਾਨਸਿਕ ਪਰੇਸ਼ਾਨੀ ਕਾਰਨ ਪਹਿਲਾਂ ਨੌਜਵਾਨ ਨੇ ਆਪਣੀ ਜਾਨ ਦਿੱਤੀ ਅਤੇ ਫਿਰ ਪਤੀ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਹੋਏ ਪਤਨੀ ਨੇ ਵੀ ਦਮ ਤੋੜ ਦਿੱਤਾ।

ਚਾਰ ਮਹੀਨੇ ਪਹਿਲਾਂ ਹੋਇਆ ਸੀ ਪ੍ਰੇਮ ਵਿਆਹ

ਪੇਸ਼ੇ ਤੋਂ ਆਰਕੀਟੈਕਟ 31 ਸਾਲਾ ਗੁਰਕਰਮਦੀਪ ਸਿੰਘ ਨੇ ਕਰੀਬ ਚਾਰ ਮਹੀਨੇ ਪਹਿਲਾਂ 23 ਸਾਲਾ ਜੈਸਮੀਨ ਨਾਗਰਾ ਨਾਲ ਲਵ-ਮੈਰਿਜ ਕੀਤੀ ਸੀ। ਪਰਿਵਾਰ ਨੂੰ ਉਮੀਦ ਸੀ ਕਿ ਦੋਵੇਂ ਆਪਣੀ ਨਵੀਂ ਜ਼ਿੰਦਗੀ ਦੀ ਖ਼ੁਸ਼ਹਾਲ ਸ਼ੁਰੂਆਤ ਕਰਨਗੇ, ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਸ ਰਿਸ਼ਤੇ ਦਾ ਅੰਤ ਇੰਨਾ ਦਰਦਨਾਕ ਹੋਵੇਗਾ। ਮ੍ਰਿਤਕ ਦੀ ਮਾਂ ਸਿੰਦਰਪਾਲ ਕੌਰ ਦੇ ਬਿਆਨਾਂ ਮੁਤਾਬਕ, ਪਿੰਡ ਦੀ ਹੀ ਰਹਿਣ ਵਾਲੀ ਨਵਜੋਤ ਕੌਰ ਉਰਫ਼ ਦੀਪ, ਜੋ ਰਿਸ਼ਤੇ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਬਹੂ ਅਤੇ ਗੁਰਕਰਮਦੀਪ ਦੀ ਭਾਬੀ ਲੱਗਦੀ ਹੈ, ਗੁਰਕਰਮਦੀਪ ਨੂੰ ਪਹਿਲਾਂ ਤੋਂ ਜਾਣਦੀ ਸੀ। ਦੋਸ਼ ਹੈ ਕਿ ਵਿਆਹ ਤੋਂ ਬਾਅਦ ਵੀ ਉਹ ਗੁਰਕਰਮਦੀਪ ਨਾਲ ਲਗਾਤਾਰ ਸੰਪਰਕ ਵਿੱਚ ਸੀ ਅਤੇ ਉਸ ‘ਤੇ ਨਾਜਾਇਜ਼ ਦਬਾਅ ਬਣਾ ਰਹੀ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਉਕਤ ਮਹਿਲਾ ਪੈਸਿਆਂ ਦੀ ਮੰਗ ਕਰ ਰਹੀ ਸੀ ਅਤੇ ਉਸ ਨੂੰ ਬਲੈਕਮੇਲ ਕਰ ਰਹੀ ਸੀ।

ਮਾਨਸਿਕ ਤਣਾਅ ਕਾਰਨ ਪਤੀ ਨੇ ਨਿਗਲ਼ੀ ਜ਼ਹਿਰੀਲੀ ਦਵਾਈ

ਪਰਿਵਾਰਕ ਮੈਂਬਰਾਂ ਅਨੁਸਾਰ ਇਸੇ ਬਲੈਕਮੇਲਿੰਗ ਕਾਰਨ ਗੁਰਕਰਮਦੀਪ ਪਿਛਲੇ ਕੁਝ ਸਮੇਂ ਤੋਂ ਕਾਫੀ ਮਾਨਸਿਕ ਤਣਾਅ (Depression) ਵਿੱਚ ਰਹਿਣ ਲੱਗ ਪਿਆ ਸੀ ਅਤੇ ਉਸ ਨੇ ਕਈ ਵਾਰ ਆਪਣੀ ਇਸ ਪਰੇਸ਼ਾਨੀ ਦਾ ਜ਼ਿਕਰ ਪਰਿਵਾਰ ਨਾਲ ਵੀ ਕੀਤਾ ਸੀ। ਦੋਸ਼ ਹੈ ਕਿ ਮਾਨਸਿਕ ਦਬਾਅ ਹੱਦ ਤੋਂ ਵੱਧ ਵਧਣ ਕਾਰਨ ਉਸ ਨੇ ਘਰ ਵਿੱਚ ਰੱਖੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ।

ਪਤੀ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਜੈਸਮੀਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ ਅਤੇ ਲਗਾਤਾਰ ਰੋਂਦੇ ਹੋਏ ਇਹੀ ਕਹਿ ਰਹੀ ਸੀ ਕਿ ਹੁਣ ਉਸ ਦੇ ਜਿਊਣ ਦਾ ਕੋਈ ਮਕਸਦ ਨਹੀਂ ਰਿਹਾ। ਕੁਝ ਹੀ ਦੇਰ ਬਾਅਦ ਉਸ ਨੇ ਵੀ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਕੁਝ ਹੀ ਘੰਟਿਆਂ ਦੇ ਅੰਦਰ ਘਰ ਦੇ ਦੋ ਜੀਆਂ ਦੀਆਂ ਲਾਸ਼ਾਂ ਦੇਖ ਕੇ ਪੂਰਾ ਪਿੰਡ ਸੁੰਨ ਹੋ ਗਿਆ ਹੈ।

ਪੁਲਿਸ ਨੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਕੀਤਾ ਦਰਜ

ਇਸ ਦੁਖਦਾਈ ਘਟਨਾ ਤੋਂ ਬਾਅਦ ਸਦਰ ਥਾਣਾ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਮਹਿਲਾ ਨਵਜੋਤ ਕੌਰ ਉਰਫ਼ ਦੀਪ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. (ASI) ਚਰਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬੇਹੱਦ ਗੰਭੀਰਤਾ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੇ ਹਰ ਪਹਿਲੂ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਪਰਿਵਾਰ ਵੱਲੋਂ ਲਗਾਏ ਗਏ ਬਲੈਕਮੇਲਿੰਗ ਦੇ ਦੋਸ਼ਾਂ ਦੀ ਅਸਲ ਸੱਚਾਈ ਸਾਹਮਣੇ ਆ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Hansi SP Vinod Kumar’s big statement; ‘ਕੁਝ ਸ਼ਰਾਰਤੀ ਅੰਸ਼ ਵਿਗਾੜ ਰਹੇ ਨੇ ਮਾਹੌਲ, ਲੋਕਾਂ ਨੂੰ ਭੜਕਾ ਰਹੀ ਧਰਨਾ ਕਮੇਟੀ’

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *