ਚੰਡੀਗੜ੍ਹ:ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟਾਰਗੇਟ ਕਿਲਿੰਗ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ, ‘ਸਿੱਖਾਂ ਖਿਲਾਫ਼ ਅੱਤਵਾਦੀ, ਵੱਖਵਾਦੀ ਹੋਣ ਦਾ ਬਿਰਤਾਂਤ ਸਿਰਜਿਆ ਜਾ ਰਿਹਾ’। ਉਨ੍ਹਾਂ ਕਿਹਾ ਕਿ, ਪੰਜਾਬ ਚ ਗੈਂਗਸਟਰਵਾਦ ਦੀ ਨਵੀਂ ਬਿਮਾਰੀ ਆਈ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੈਂਗਸਟਰਾਂ ਨੂੰ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਵਰਤ ਰਹੀਆਂ’ ਹਨ। ਮੁਲਕਾਂ ‘ਚ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਵਧੀਆਂ ਹਨ। ਨਿੱਝਰ, ਪੰਜਵੜ ਦਾ ਕਤਲ ਇਸੇ ਦਾ ਨਤੀਜਾ ਹੈ। ਗੋਗਾਮੇੜੀ ਦਾ ਕਤਲ ਵੀ ਸੋਝੀ ਸਮਝੀ ਸਾਜਿਸ਼ ਹੈ। ‘ਸਿੱਖਾਂ ਖਿਲਾਫ਼ ਅੱਤਵਾਦੀ, ਵੱਖਵਾਦੀ ਹੋਣ ਦਾ ਬਿਰਤਾਂਤ ਸਿਰਜਿਆ ਜਾ ਰਿਹਾ’।
