ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸਾਬਕਾ ਮੰਤਰੀ (Former Minister) ਅਤੇ ਅੰਮ੍ਰਿਤਸਰ ਈਸਟ (Amritsar East) ਤੋਂ ਉਮੀਦਵਾਰ ਬਿਕਰਮ ਮਜੀਠੀਆ (Candidate Bikram Majithia) ਵਲੋਂ ਪ੍ਰੈੱਸ ਕਾਨਫਰੰਸ (Press conference) ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ (Navjot Singh Sidhu) ਵਿਰੁੱਧ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਸੱਤਾ ਵਿਚ ਰਹਿੰਦਿਆਂ ਲੋਕਾਂ ਦੀਆਂ ਸਮੱਸਿਆਵਾਂ ਨਾ ਸੁਣੀਆਂ ਅਤੇ ਨਾ ਹੀ ਕਦੇ ਉਹ ਲੋਕਾਂ ਨੂੰ ਮਿਲੇ ਹਨ। Also Read : ਮੈਡੀਕਲ ਚੈੱਕਅਪ ਲਈ ਪੀ.ਜੀ.ਆਈ. ਪਹੁੰਚੇ ਪ੍ਰਕਾਸ਼ ਸਿੰਘ ਬਾਦਲ
ਇਸ ਦੌਰਾਨ ਨਵਜੋਤ ਸਿੱਧੂ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਕਿਸੇ ਘਰ ਦੇ ਬਾਹਰ ਖੜ੍ਹੇ ਹਨ ਅਤੇ ਵਰਕਰ ਦਰਵਾਜ਼ਾ ਖੜਕਾ ਰਹੇ ਹਨ। ਉਸ ਘਰ ਵਾਲਿਆਂ ਨੇ ਦਰਵਾਜ਼ਾ ਨਹੀਂ ਸੀ ਖੋਲ੍ਹਿਆ। ਉਹ ਵੀ ਮਜੀਠੀਆ ਦੀ ਇਸ ਪ੍ਰੈੱਸ ਕਾਨਫਰੰਸ ਵਿਚ ਆਏ ਅਤੇ ਉਨ੍ਹਾਂ ਵਲੋਂ ਨਵਜੋਤ ਸਿੱਧੂ ਵਿਰੁੱਧ ਕਈ ਵੱਡੇ ਖੁਲਾਸੇ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਸੱਤਾ ਵਿਚ ਰਹਿੰਦਿਆਂ ਹਲਕੇ ਵਿਚ ਕੋਈ ਸੁਧਾਰ ਨਹੀਂ ਕੀਤਾ ਅਤੇ ਨਾ ਹੀ ਉਹ ਲੋਕਾਂ ਨੂੰ ਮਿਲਦੇ ਸਨ।



