ਕੈਪਟਨ ਦੇ ਹਿਮਾਇਤੀਆਂ ਨੂੰ ਵੱਡਾ ਝਟਕਾ, ਸਿੱਧੁ ਦੇ ਕਰੀਬੀਆਂ ਨੂੰ ਕੀਤਾ ਚੈਅਰਮੈਨ ਨਿਯੁਕਤ

ਅੰਮ੍ਰਿਤਸਰ :  ਜਿਵੇਂ ਹੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵੱਲੋਂ ਕਮਾਨ ਸੰਭਾਲੀ ਹੈ,ਉਹ ਲਗਾਤਾਰ ਕੈਪਟਨ ਦੇ ਕਰੀਬੀ ਅਧਿਕਾਰੀਆਂ ਨੂੰ ਝਟਕਾ ਦੇ ਰਹੇ ਹਨ। ਇਸੇ…

ਅੰਮ੍ਰਿਤਸਰ :  ਜਿਵੇਂ ਹੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵੱਲੋਂ ਕਮਾਨ ਸੰਭਾਲੀ ਹੈ,ਉਹ ਲਗਾਤਾਰ ਕੈਪਟਨ ਦੇ ਕਰੀਬੀ ਅਧਿਕਾਰੀਆਂ ਨੂੰ ਝਟਕਾ ਦੇ ਰਹੇ ਹਨ। ਇਸੇ ਕੜੀ ਵਿੱਚ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ (Amritsar Improvement Trust) ਦੇ ਚੇਅਰਮੈਨ ਨੂੰ ਬਦਲ ਦਿੱਤਾ ਗਿਆ ਹੈ। ਹੁਣ ਦਿਨੇਸ਼ ਬੱਸੀ ਦੀ ਜਗ੍ਹਾ ਦਮਨਦੀਪ ਸਿੰਘ ਨੂੰ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

Also Read : ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਤੇ ਫਲੈਕਸਾਂ ਹਟਾਉਣ ਦੇ ਆਦੇਸ਼ ਜਾਰੀ

ਤੁਹਾਨੂੰ ਦੱਸ ਦੇਈਏ ਕਿ ਦਮਨਦੀਪ ਸਿੰਘ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਅਤੇ ਖਾਸ ਮੰਨੇ ਜਾਂਦੇ ਹਨ।ਨਵਜੋਤ ਸਿੱਧੂ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਦਿਨੇਸ਼ ਬੱਸੀ ਤੋਂ ਬਹੁਤ ਨਾਰਾਜ਼ ਸੀ। ਸੂਤਰਾਂ ਮੁਤਾਬਕ ਅਜੇ ਹੋਰ ਵੀ ਕਈ ਅਫਸਰ ਤੇ ਸਿਆਸੀ ਅਹੁਦਿਆਂ ਉੱਪਰ ਬੈਠੇ ਲੋਕਾਂ ਨੂੰ ਝਟਕਾ ਲੱਗ ਸਕਦਾ ਹੈ ਜੋ ਕੈਪਟਨ ਦੇ ਖਾਸ ਮੰਨੇ ਜਾਂਦੇ ਹਨ।

Also Read : ਵਿਲੱਖਣ ਹੀ ਅੰਦਾਜ਼ ‘ਚ ਦਿੱਖੇ ਚੰਨੀ ਅਤੇ ਸਿੱਧੂ, ਸਟਾਲ ‘ਤੇ ਬੈਠ ਕੇ ਲਿਆ ਚਾਹ ਦਾ ਸੁਆਦ

ਇਸੇ ਤਰ੍ਹਾਂ ਇੰਮਪੂਮੈਟ ਟਰੱਸਟ ਬਟਾਲਾ ਦੇ ਚੇਅਰਮੈਨ ਨੂੰ ਵੀ ਬਦਲਿਆ ਗਿਆ ਹੈ। ਇੱਥੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ (Tripat Rajinder Singh Bajwa) ਦੇ ਖਾਸ ਕਸਤੂਰੀ ਲਾਲ ਸੇਠ ਨੂੰ ਫਿਰ ਤੋਂ ਚੇਅਰਮੈਨ ਲਾਇਆ ਗਿਆ ਹੈ। ਸੰਸਦ ਮੈਂਬਰ ਪ੍ਰਤਾਪ ਬਾਜਵਾ ਨੇ ਕੁਝ ਦਿਨ ਪਹਿਲਾਂ ਹੀ ਕਸਤੂਰੀ ਲਾਲ ਸੇਠ ਨੂੰ ਹਟਾ ਕੇ ਆਪਣੇ ਖਾਸ-ਮ-ਖਾਸ ਪਵਨ ਕੁਮਾਰ ਪੰਮਾ ਨੂੰ ਚੇਅਰਮੈਨ ਲਾਇਆ ਗਿਆ ਸੀ।

Leave a Reply

Your email address will not be published. Required fields are marked *