ਨਵੀਂ ਦਿੱਲੀ: ਰਾਸ਼ਟਰੀ ਟਰਾਂਸਪੋਰਟਰ ਨੇ ਇੱਕ ਆਰਟੀਆਈ ਸਵਾਲ ਦੇ ਜਵਾਬ ਵਿੱਚ ਕਿਹਾ ਹੈ ਕਿ ਇਸ ਮਹੀਨੇ ਤਕ ਰੇਲਵੇ ਵਿੱਚ 2.74 ਲੱਖ ਤੋਂ ਵੱਧ ਅਸਾਮੀਆਂ ਖਾਲੀ ਹਨ, ਜਿਨ੍ਹਾਂ ਵਿੱਚੋਂ 1.7 ਲੱਖ ਤੋਂ ਵੱਧ ਇਕੱਲੇ ਸੁਰੱਖਿਆ ਸ਼੍ਰੇਣੀ ਵਿੱਚ ਹਨ।
ਗਰੁੱਪ ਸੀ ਸ਼੍ਰੇਣੀ ਵਿੱਚ 2,74,580 ਅਸਾਮੀਆਂ ਖਾਲੀ
ਮੱਧ ਪ੍ਰਦੇਸ਼ ਦੇ ਸੂਚਨਾ ਅਧਿਕਾਰ (ਆਰ.ਟੀ.ਆਈ.) ਐਕਟੀਵਿਸਟ ਚੰਦਰ ਸ਼ੇਖਰ ਗੌੜ ਦੁਆਰਾ ਦਾਇਰ ਸਵਾਲਾਂ ਦੇ ਜਵਾਬ ਵਿੱਚ, ਰੇਲਵੇ ਨੇ ਕਿਹਾ ਕਿ ਗਰੁੱਪ ਸੀ ਸ਼੍ਰੇਣੀ ਵਿੱਚ 2,74,580 ਅਸਾਮੀਆਂ ਖਾਲੀ ਹਨ, ਜਿਸ ਵਿੱਚ ਲੈਵਲ 1 ਜਾਂ ਐਂਟਰੀ-ਲੈਵਲ ਸਟਾਫ ਸ਼ਾਮਲ ਹੈ।ਇਸ ਵਿੱਚ ਸੁਰੱਖਿਆ ਸ਼੍ਰੇਣੀ ਵਿੱਚ 1,77,924 ਅਸਾਮੀਆਂ ਸ਼ਾਮਲ ਹਨ।ਸੁਰੱਖਿਆ ਸ਼੍ਰੇਣੀ ਬਾਰੇ,ਉਨ੍ਹਾਂ ਨੇ ਕਿਹਾ ਕਿ ਇੱਥੇ 9.82 ਲੱਖ ਤੋਂ ਵੱਧ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 8.04 ਲੱਖ ਤੋਂ ਵੱਧ ਭਰੀਆਂ ਗਈਆਂ ਹਨ।
ਰੇਲਵੇ ਵਿੱਚ ਅਨੇਕਾ ਪੋਸਟਾਂ ਖਾਲੀ
ਇਨ੍ਹਾਂ ਵਿੱਚ ਲੋਕੋ ਪਾਇਲਟ, ਟਰੈਕਪਰਸਨ, ਪੁਆਇੰਟਸਮੈਨ, ਇਲੈਕਟ੍ਰੀਕਲ ਵਰਕਸ, ਸਿਗਨਲ ਅਤੇ ਟੈਲੀਕਾਮ ਅਸਿਸਟੈਂਟ, ਇੰਜੀਨੀਅਰ, ਟੈਕਨੀਸ਼ੀਅਨ, ਕਲਰਕ, ਗਾਰਡ/ਟਰੇਨ ਮੈਨੇਜਰ, ਸਟੇਸ਼ਨ ਮਾਸਟਰ ਅਤੇ ਟਿਕਟ ਕੁਲੈਕਟਰ ਵਰਗੇ ਪ੍ਰਮੁੱਖ ਪ੍ਰੋਫਾਈਲ ਸ਼ਾਮਲ ਹਨ।



