ਮਹਿੰਗਾਈ ਤੋਂ ਵੱਡੀ ਰਾਹਤ, 92 ਰੁਪਏ ਸਸਤਾ ਹੋਇਆ ਸਿਲੰਡਰ

LPG Cylinder Rates April 2023: ਅਪ੍ਰੈਲ ਦੇ ਪਹਿਲੇ ਦਿਨ ਮਹਿੰਗਾਈ ਤੋਂ ਵੱਡੀ ਰਾਹਤ ਮਿਲੀ ਹੈ। ਅਪ੍ਰੈਲ ਦੇ ਪਹਿਲੇ ਦਿਨ ਵਪਾਰਕ ਰਸੋਈ ਗੈਸ ਸਿਲੰਡਰ (19 ਕਿਲੋਗ੍ਰਾਮ)…

LPG Cylinder Rates April 2023: ਅਪ੍ਰੈਲ ਦੇ ਪਹਿਲੇ ਦਿਨ ਮਹਿੰਗਾਈ ਤੋਂ ਵੱਡੀ ਰਾਹਤ ਮਿਲੀ ਹੈ। ਅਪ੍ਰੈਲ ਦੇ ਪਹਿਲੇ ਦਿਨ ਵਪਾਰਕ ਰਸੋਈ ਗੈਸ ਸਿਲੰਡਰ (19 ਕਿਲੋਗ੍ਰਾਮ) ਨੂੰ ਲੈ ਕੇ ਵੱਡੀ ਰਾਹਤ ਮਿਲੀ ਹੈ। ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। 

ਕਮਰਸ਼ੀਅਲ ਰਸੋਈ ਗੈਸ ਦੀ ਕੀਮਤ ‘ਚ 92 ਰੁਪਏ ਦੀ ਕਟੌਤੀ

1 ਅਪ੍ਰੈਲ ਨੂੰ ਕਮਰਸ਼ੀਅਲ ਰਸੋਈ ਗੈਸ ਦੀ ਕੀਮਤ ‘ਚ 92 ਰੁਪਏ ਦੀ ਕਟੌਤੀ ਕੀਤੀ ਗਈ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮਤਲਬ 14.2 ਕਿਲੋ ਗੈਸ ਸਿਲੰਡਰ ਦਾ ਰੇਟ ਪਿਛਲੇ ਮਹੀਨੇ ਵਾਂਗ ਹੀ ਹੈ। ਪਿਛਲੇ ਮਹੀਨੇ ਕੇਂਦਰ ਨੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਸੀ। ਇਸੇ ਤਰ੍ਹਾਂ ਸਰਕਾਰ ਨੇ ਮਾਰਚ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 350 ਰੁਪਏ ਦਾ ਵਾਧਾ ਕੀਤਾ ਸੀ ਅਤੇ ਹੁਣ ਸ਼ਨੀਵਾਰ ਨੂੰ ਇਸ ਵਿੱਚ 92 ਰੁਪਏ ਦੀ ਕਟੌਤੀ ਕੀਤੀ ਗਈ ਹੈ।

ਜਾਣੋ LPG ਦੀ ਕੀਮਤ ‘ਚ ਕਿੰਨੀ ਕਮੀ
ਅੱਜ ਤੋਂ ਦਿੱਲੀ ਵਿੱਚ ਵਪਾਰਕ ਐਲਪੀਜੀ ਸਿਲੰਡਰ 91.5 ਰੁਪਏ ਤੋਂ 2028 ਰੁਪਏ ਵਿੱਚ ਉਪਲਬਧ ਹੋਣਗੇ। ਉਥੇ ਹੀ ਕੋਲਕਾਤਾ ‘ਚ LPG ਸਿਲੰਡਰ 89.5 ਰੁਪਏ ਸਸਤਾ ਹੋਣ ਨਾਲ 2132 ਰੁਪਏ ‘ਚ ਮਿਲੇਗਾ। ਦੂਜੇ ਪਾਸੇ ਵਿੱਤੀ ਰਾਜਧਾਨੀ ਮੁੰਬਈ ‘ਚ LPG ਸਿਲੰਡਰ 91.50 ਰੁਪਏ ਸਸਤਾ ਹੋ ਕੇ 1980 ਰੁਪਏ ‘ਚ ਮਿਲੇਗਾ, ਮਤਲਬ ਕਿ ਇਸ ਦੀ ਕੀਮਤ 2000 ਰੁਪਏ ਤੋਂ ਹੇਠਾਂ ਆ ਗਈ ਹੈ। ਉਥੇ ਹੀ ਚੇਨਈ ‘ਚ LPG ਸਿਲੰਡਰ 75.5 ਰੁਪਏ ਸਸਤਾ ਹੋ ਕੇ 2192.50 ਰੁਪਏ ‘ਚ ਮਿਲੇਗਾ।

Prices of Indane gas cylinder (19 kg)

ਦਿੱਲੀ: 2028 ਰੁਪਏ ਪ੍ਰਤੀ ਸਿਲੰਡਰ

ਕੋਲਕਾਤਾ: 2132 ਪ੍ਰਤੀ ਸਿਲੰਡਰ

ਮੁੰਬਈ: 1980 ਰੁਪਏ ਪ੍ਰਤੀ ਸਿਲੰਡਰ

ਚੇਨਈ: 2192.50 ਪ੍ਰਤੀ ਸਿਲੰਡਰ

Leave a Reply

Your email address will not be published. Required fields are marked *