ਵੱਡੀ ਖਬਰ: ਰੇਲਵੇ ਐਕਟ 174 ਦੀ ਉਲੰਘਣਾ ‘ਤੇ ਕਾਂਗਰਸੀ ਵਿਧਾਇਕ ਬੇਰੀ ਨੂੰ ਹੋਈ 1 ਸਾਲ ਦੀ ਸਜ਼ਾ

ਚੰਡੀਗੜ੍ਹ: ਰੇਲਵੇ ਨਿਯਮਾਂ ਦੇ ਉਲੰਘਣ ਨੂੰ ਲੈ ਕੇ ਰਾਜਿੰਦਰ ਬੇਰੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਜਲੰਧਰ ਸੈਂਟਰਲ ਤੋਂ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਨੂੰ ਰੇਲਵੇ ਐਕਟ…

ਚੰਡੀਗੜ੍ਹ: ਰੇਲਵੇ ਨਿਯਮਾਂ ਦੇ ਉਲੰਘਣ ਨੂੰ ਲੈ ਕੇ ਰਾਜਿੰਦਰ ਬੇਰੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਜਲੰਧਰ ਸੈਂਟਰਲ ਤੋਂ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਨੂੰ ਰੇਲਵੇ ਐਕਟ 174 ਦੀ ਉਲੰਘਣਾ ਲਈ ਅਦਾਲਤ ਵਲੋਂ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 2 ਹਜ਼ਾਰ ਦਾ ਜੁਰਮਾਨਾ ਵੀ ਲਾਇਆ ਗਿਆ ਹੈ।

Also Read: ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੀ ਵੱਡੀ ਖਬਰ, SIT ਨੇ ਮੰਗਿਆ ਰਾਮ ਰਹੀਮ ਖਿਲਾਫ ਪ੍ਰੋਡਕਸ਼ਨ ਵਾਰੰਟ

ਵਰਨਣਯੋਗ ਹੈ ਕਿ 2015 ਵਿਚ ਰੇਲਵੇ ਸੁਰੱਖਿਆ ਬਲ ਨੇ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਵੱਲੋਂ ਸਾਥੀਆਂ ਸਮੇਤ ਦਕੋਹਾ ਫਾਟਕ ਉਪਰ ਧਰਨਾ ਦਿੱਤੇ ਜਾਣ ਕਾਰਨ ਕੇਸ ਦਰਜ ਕੀਤਾ ਸੀ। ਉਸ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਅੱਜ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਬੇਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਵਿਧਾਇਕ ਬੇਰੀ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ।

Leave a Reply

Your email address will not be published. Required fields are marked *