ਨਵੀਂ ਦਿੱਲੀ : ਕੋਰੋਨਾ ਵਾਇਰਸ (Corona Virus) ਦੇ ਮਾਮਲਿਆਂ ‘ਚ ਇਕ ਵਾਰ ਫਿਰ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਵਿਡ ਦੇ 1,94,720 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ‘ਚ ਕੋਰੋਨਾ ਦੀ ਲਾਗ ਦਰ 11.05 ਫੀਸਦੀ ਹੋ ਗਈ ਹੈ। ਨਵੇਂ ਵੇਰੀਐਂਟ ਦੀ ਗੱਲ ਕਰੀਏ ਤਾਂ ਦੇਸ਼ ਵਿੱਚ Omicron ਦੇ ਮਾਮਲੇ 4868 ਹੋ ਗਏ ਹਨ। ਇਸ ਦੇ ਜ਼ਿਆਦਾਤਰ ਮਾਮਲੇ ਮਹਾਰਾਸ਼ਟਰ ਅਤੇ ਰਾਜਸਥਾਨ ਵਿੱਚ ਹਨ।
Also Read : PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ ਜਾਂਚ ਕਰਨ ਵਾਲੀ ਕਮੇਟੀ ‘ਤੇ SC ਅੱਜ ਸੁਣਾਏਗੀ ਫੈਸਲਾ
ਟੈਸਟਿੰਗ ਦੀ ਗੱਲ ਕਰੀਏ ਤਾਂ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੇ ਅਨੁਸਾਰ, ਮੰਗਲਵਾਰ ਨੂੰ ਭਾਰਤ ਵਿੱਚ ਕੋਰੋਨਾ ਵਾਇਰਸ ਲਈ 17,61,900 ਸੈਂਪਲ ਟੈਸਟ ਕੀਤੇ ਗਏ, ਕੱਲ੍ਹ ਤੱਕ ਕੁੱਲ 69,52,74,380 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਵਾਇਰਸ ਦੇ 1,94,720 ਨਵੇਂ ਮਾਮਲੇ ਸਾਹਮਣੇ ਆਏ ਹਨ, 60,405 ਠੀਕ ਹੋਏ ਹਨ ਅਤੇ 442 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।
ਕੁੱਲ ਕੇਸ: 3,60,70,510
ਐਕਟਿਵ ਕੇਸ: 9,55,319
ਕੁੱਲ ਰਿਕਵਰੀ: 3,46,30,536
ਕੁੱਲ ਮੌਤਾਂ: 4,84,655
ਕੁੱਲ ਟੀਕੇ: 1,53,80,08,200
ਓਮੀਕ੍ਰੋਨ ਕੇਸ: 4,868



