ਅਬੋਹਰ: ਅੱਜ ਸੋਮਵਾਰ ਨੂੰ ਸਵੇਰੇ ਅਬੋਹਰ ਦੇ ਪਿੰਡ ਕੀਕਰ ਖੇੜਾ ਵਿਖੇ ਮਲੂਕਪੁਰਾ ਮਾਈਨਰ ਵਿਚ ਵੱਡਾ ਪਾੜ ਪੈ ਗਿਆ। ਇਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਵਿਚ ਡੁੱਬ ਕੇ ਤਬਾਹ ਹੋ ਗਈ। ਜਾਣਕਾਰੀ ਅਨੁਸਾਰ ਇਹ ਪਾੜ ਲੱਗਭਗ 80 ਫੁਟ ਦਾ ਹੈ ਜਿਸ ਵਿਚੋਂ ਪਾਣੀ ਨਿਕਲ ਕੇ ਖੇਤਾਂ ਵਿਚ ਜਾ ਵੜਿਆ।ਲੋਕਾਂ ਨੇ ਇਸ ਸਬੰਧੀ ਸਰਕਾਰੀ ਅਧਿਕਾਰੀਆਂ ਨੂੰ ਸੂਚਤ ਕਰ ਦਿੱਤਾ ਗਿਆ ਹੈ।
ਇਥੇ ਦਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਆਏ ਹੜ੍ਹਾਂ ਦੀ ਮਾਰ ਵੀ ਇਸੇ ਪਿੰਡ ਨੇ ਹੰਢਾਈ ਸੀ ਜਿਸ ਵਿਚ ਕਿਸਾਨਾਂ ਦੀ ਸਾਰੀ ਫ਼ਸਲ ਤਬਾਹ ਹੋ ਗਈ ਸੀ।
