ਪਟਿਆਲਾ : ਪਟਿਆਲਾ ਜਿਲ੍ਹੇ (Patiala District) ਵਿਚ 598 ਨਵੇਂ ਕਰੋਨਾ ਪਾਜ਼ੇਟਿਵ (598 New Corona Positive) ਦੇ ਮਾਮਲੇ ਆਏ। ਜਿਸ ਵਿਚ ਪਟਿਆਲਾ ਦੇ ਡਿਪਟੀ ਕਮਿਸ਼ਨਰ (Deputy Commissioner of Patiala) ਤੇ ਸਮਾਣਾ ਦੇ sdm (Sdm of Samana) ਸ਼ਾਮਲ ਹਨ। ਜਿਲ੍ਹੇ ਵਿੱਚ ਕੁੱਲ COVID ਐਕਟਿਵ ਕੇਸ (Active case) ਦੀ ਗਿਣਤੀ 1431 ਹੋਈ। ਪੰਜਾਬ ਵਿਚ ਦਿਨੋਂ-ਦਿਨ ਕੋਰੋਨਾ ਦੇ ਕੇਸਾਂ (Corona cases) ਵਿਚ ਵਾਧਾ ਹੋ ਰਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਸਰਕਾਰ (Government of Punjab) ਵਲੋਂ ਗਾਈਡਲਾਈਨਜ਼ (Guidelines) ਵੀ ਜਾਰੀ ਕੀਤੀਆਂ ਗਈਆਂ ਹਨ। Also Read : ਸੀ.ਐੱਮ. ਚੰਨੀ ਲਾਈਵ, ਪੀ.ਐੱਮ. ਮੋਦੀ ਦੀ ਰੈਲੀ ਨੂੰ ਲੈ ਕੇ ਦਿੱਤੀ ਸਫਾਈ
ਬੀਤੇ ਕਲ੍ਹ 366 ਲੋਕਾਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ (Corona Report Positive) ਆਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਸੈਂਪਲਿੰਗ ਦੌਰਾਨ ਤਕਰੀਬਨ 2266 ਲੋਕਾਂ ਦੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 366 ਲੋਕ ਕੋਰੋਨਾ ਪਾਜ਼ੇਟਿਵ ਨਿਕਲੇ ਹਨ। ਇਨ੍ਹਾਂ ’ਚੋਂ ਪਟਿਆਲਾ ਸ਼ਹਿਰ ਨਾਲ 330, ਸਮਾਣਾ 3, ਰਾਜਪੁਰਾ 3, ਬਲਾਕ ਭਾਦਸੋਂ ਤੋਂ 2, ਬਲਾਕ ਕੋਲੀ 16, ਬਲਾਕ ਕਾਲੋਮਾਜਰਾ 1, ਬਲਾਕ ਹਰਪਾਲਪੁਰ 3, ਬਲਾਕ ਸ਼ੁਤਰਾਣਾ 1 ਅਤੇ ਬਲਾਕ ਦੁਧਨਸਾਧਾਂ ਨਾਲ 7 ਕੇਸ ਸਬੰਧਤ ਹਨ। ਹੋਰਨਾਂ ਸੂਬਿਆਂ ’ਚ ਸ਼ਿਫਟ 15 ਕੇਸਾਂ ਕਾਰਨ ਜ਼ਿਲ੍ਹੇ ’ਚ ਕੋਵਿਡ ਪਾਜ਼ੇਟਿਵ ਕੇਸਾਂ ਦੀ ਗਿਣਤੀ 49,875 ਹੋ ਗਈ ਹੈ ਤੇ ਮਿਸ਼ਨ ਫਤਿਹ ਤਹਿਤ 2 ਮਰੀਜ਼ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 47,671 ਹੋ ਗਈ ਹੈ। Also Read: PM ਮੋਦੀ ਦੀ ਫਿਰੋਜ਼ਪੁਰ ਰੈਲੀ ‘ਤੇ ਟਵੀਟ ਵਾਰ
ਉਨ੍ਹਾਂ ਦੱਸਿਆ ਕਿ ਐਕਟਿਵ ਕੇਸਾਂ ਦੀ ਗਿਣਤੀ 839 ਹੋ ਗਈ ਹੈ। ਅੱਜ ਜ਼ਿਲ੍ਹੇ ’ਚ ਇਕ ਕੋਵਿਡ ਪਾਜ਼ੇਟਿਵ ਮਰੀਜ਼ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁਲ ਗਿਣਤੀ 1365 ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ’ਚ ਜ਼ਿਆਦਾਤਰ ਪਾਜ਼ੇਟਿਵ ਕੇਸ ਅਨੰਦ ਨਗਰ ਬੀ, ਨਿਊ ਲਾਲ ਬਾਗ, ਮਜੀਠੀਆ ਅੇਨਕਲੇਵ, ਐੱਸ.ਐੱਸ.ਟੀ. ਨਗਰ, ਸਰਕਾਰੀ ਮੈਡੀਕਲ ਕਾਲਜ, ਲੈਹਿਲ, ਮਾਡਲ ਟਾਊਨ ਆਦਿ ਏਰੀਏ ’ਚੋਂ ਪਾਏ ਗਏ ਹਨ।



