CM ਮਾਨ ਦੀ ਡਰੱਗ ਮਾਮਲੇ ‘ਚ ਵੱਡੀ ਕਾਰਵਾਈ, AIG ਰਾਜਜੀਤ ਸਿੰਘ ਨੂੰ ਕੀਤਾ ਬਰਖਾਸਤ

CM Mann drug case:  ਡਰੱਗ ਕੇਸ ਵਿਚ ਸੀਲਬੰਦ ਰਿਪੋਰਟ ਖੋਲ੍ਹਣ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੁਨ੍ਹਾਂ ਨੇ ਡਰੱਗ…

CM Mann drug case:  ਡਰੱਗ ਕੇਸ ਵਿਚ ਸੀਲਬੰਦ ਰਿਪੋਰਟ ਖੋਲ੍ਹਣ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੁਨ੍ਹਾਂ ਨੇ ਡਰੱਗ ਤਸਕਰੀ ਕੇਸ ਵਿਚ PPS ਰਾਜਜੀਤ ਸਿੰਘ ਨੂੰ ਨਾਮਜ਼ਦ ਕਰਨ ਦੇ ਹੁਕਮ ਦਿੱਤੇ ਹਨ। ਸੀਐੱਮ ਮਾਨ ਨੇ ਅਧਿਕਾਰੀ ਰਾਜਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਜਾਇਦਾਦ ਦੀ ਜਾਂਚ ਕਰਨ ਦੇ ਵਿਜੀਲੈਂਸ ਨੂੰ ਦਿੱਤੇ ਹੁਕਮ

ਸੀਐੱਮ ਮਾਨ ਨੇ ਰਾਜਜੀਤ ਸਿੰਘ ਵੱਲੋਂ ਚਿੱਟੇ ਦੀ ਤਸਕਰੀ ਤੋਂ ਕਮਾਈ ਗਈ ਸੰਪਤੀ ਦਾ ਪਤਾ ਲਗਾਉਣ ਲਈ ਪੰਜਾਬ ਵਿਜੀਲੈਂਸ ਨੂੰ ਜਾਂਚ ਦੇ ਹੁਕਮ ਵੀ ਦਿੱਤੇ ਹਨ। ਮੁੱਖ ਮੰਤਰੀ ਨੇ ਬੀਤੇ ਸਮੇਂ ਡਰੱਗ ਰੈਕੇਟ ਕੇਸ ਦੀਆਂ ਸਾਰੀਆਂ ਫਾਈਲਾਂ ਤਲਬ ਕੀਤੀਆਂ ਸਨ। ਮਾਮਲੇ ਵਿਚ ਹਾਈਕੋਰਟ ਵਿਚ ਹੋਈ ਸੁਣਵਾਈ ਦੌਰਾਨ ਵੀ ਪੰਜਾਬ ਸਰਕਾਰ ਨੇ ਜਲਦ ਕਾਰਵਾਈ ਕਰਨ ਬਾਰੇ ਕਿਹਾ ਸੀ।

ਹਾਈਕੋਰਟ ਵਿੱਚ ਜਾਂਚ ਨੂੰ ਦਿੱਤੀ ਸੀ ਚਣੌਤੀ 

ਹਾਈਕੋਰਟ ਨੇ ਐੱਸਐੱਸਪੀ ਮੋਗਾ ਰਾਜਜੀਤ ਸਿੰਘ ਸਣੇ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਸਬੰਧਿਤ ਮਾਮਲੇ ਦੀ ਜਾਂਚ ਦੇ ਹੁਕਮ STF ਨੂੰ ਦਿੱਤੇ ਸਨ। ਰਾਜਜੀਤ ਸਿੰਘ ਨੇ ਹਾਈਕੋਰਟ ਵਿਚ ਅਰਜ਼ੀ ਦਾਇਰ ਕਰਕੇ ਕਿਹਾ ਸੀ ਕਿ STF ਮੁਖੀ ਹਰਪ੍ਰੀਤ ਸਿੰਘ ਸਿੱਧੂ ਉਨ੍ਹਾਂ ਦੇ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰ ਸਕਦੇ ਹਨ।

SIT ਨੇ ਦਿੱਤੀ ਸੀ ਰਿਪੋਰਟ

ਹਾਈਕੋਰਟ ਨੇ ਡੀਜੀਪੀ ਸਿਦਾਰਥ ਚਟੋਪਾਧਿਆਏ, ADGP ਪ੍ਰਭੋਦ ਕੁਮਾਰ ਤੇ ਆਈਡੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿਟ ਗਠਿਤ ਕਰ ਜਾਂਚ ਦੇ ਹੁਕਮ ਦਿੱਤੇ। ਜਾਂਚ ਕਮੇਟੀ ਨੇ ਆਪਣੀ ਰਿਪੋਰਟ ਹਾਈਕੋਰਟ ਨੂੰ ਸੌਂਪੀ ਸੀ ਜਦੋਂ ਕਿ ਸਿਦਾਰਥ ਚਟੋਪਾਧਿਆਏ ਨੇ 2 ਰਿਪੋਰਟਾਂ ਵੱਖ ਤੋਂ ਸਿੱਧੇ ਹਾਈਕੋਰਟ ਨੂੰ ਸੌਂਪੀ, ਜੋ ਹਾਈਕੋਰਟ ਵਿਚ ਸੀਲਬੰਦ ਲਿਫਾਫੇ ਵਿਚ ਸੀ।

ਡਰੱਗ ਕੇਸ ਵਿਚ ਫਸੇ ਮੋਗਾ ਦੇ ਤਤਕਾਲੀਨ ਐੱਸਐੱਸਪੀ ਰਾਜਜੀਤ ਸਿੰਘ ਤੇ ਇੰਸਪੈਕਟਰ ਇੰਦਰਜੀਤ ਸਿੰਘ ਸਣੇ ਹੋਰ ਅਧਿਕਾਰੀਆਂ ਖਿਲਾਫ ਡੀਜੀਪੀ ਸਿਦਾਰਥ ਚਟੋਪਾਧਇਆਏ ਦੀ SIT ਨੇ ਜਾਂਚ ਦੇ ਬਾਅਦ 2018 ਵਿਚ ਹਾਈਕੋਰਟ ਵਿਚ ਸੀਲਬੰਦ ਰਿਪੋਰਟ ਸੌਂਪੀ ਸੀ। ਇਸ ਤੋਂ ਇਲਾਵਾ ਸਿਦਾਰਥ ਚਟੋਪਾਧਿਆਏ ਵੱਲੋਂ ਇਕ ਹੋਰ ਰਿਪੋਰਟ ਵੀ ਸੌਂਪੀ ਗਈ ਸੀ।

 

Leave a Reply

Your email address will not be published. Required fields are marked *