ਅੰਮ੍ਰਿਤਸਰ : NIA (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਵੱਲੋਂ ਗੈਂਗਸਟਰਾਂ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ 10 ਗੈਂਗਸਟਰਾਂ ਦੀ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੰਮ੍ਰਿਤਸਰ ਅਤੇ ਇਸ ਦੇ ਆਸ-ਪਾਸ ਇਲਾਕਿਆਂ ਨਾਲ ਸਬੰਧ ਰੱਖਣ ਵਾਲੇ ਦਸ ਗੈਂਗਸਟਰਾਂ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ।
ਜੱਗੂ ਭਗਵਾਨਪੁਰੀਆਂ ਅਤੇ ਸੋਨੂੰ ਕੰਗਲਾ ਦਾ ਨਾਂ ਸ਼ਾਮਿਲ
NIA ਦੀ ਤਿੰਨ ਮੈਂਬਰੀ ਟੀਮ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚੀ ਸੀ, ਜਿਸਨੇ ਵਿਸ਼ੇਸ਼ ਤੌਰ ’ਤੇ ਅੰਮ੍ਰਿਤਸਰ ਦੇ ਅਧਿਕਾਰੀਆਂ ਨਾਲ ਦੋ ਘੰਟੇ ਦੀ ਮੀਟਿੰਗ ਵੀ ਕੀਤੀ। ਪੁਲਿਸ ਨੇ ਐੱਨਆਈਏ ਅਧਿਕਾਰੀਆਂ ਨੂੰ ਦਸ ਗੈਂਗਸਟਰਾਂ ਦੇ ਕੁਝ ਅੰਕੜੇ ਮੁਹੱਈਆ ਕਰਵਾਏ ਹਨ। ਮਿਲੀ ਜਾਣਕਾਰੀ ਮੁਤਾਬਿਕ 10 ਗੈਂਗਸਟਰਾਂ ਵਿਚ ਭੁਪਿੰਦਰ ਸਿੰਘ ਉਰਫ ਸੋਨੂੰ ਕੰਗਲਾ, ਬੌਬੀ ਮਲਹੋਤਰਾ, ਜੱਗੂ ਭਗਵਾਨਪੁਰੀਆ ਆਦਿ ਦੇ ਨਾਂ ਸ਼ਾਮਿਲ ਹਨ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਐੱਨਆਈਏ ਨਾਮੀ ਗੈਂਗਸਟਰਾਂ ਨੂੰ ਨੋਟਿਸ ਜਾਰੀ ਕਰ ਕੇ ਪੁੱਛਗਿੱਛ ਲਈ ਬੁਲਾ ਸਕਦੀ ਹੈ। ਐੱਨਆਈਏ ਵੱਲੋਂ ਗੈਂਗਸਟਰਾਂ ਉੱਤੇ ਵੱਡੀ ਕਾਰਵਾਈ ਕਰਨ ਦੇ ਉਦੇਸ਼ ਨਾਲ ਹਰ ਪੱਖੋ ਜਾਂਚ ਕੀਤੀ ਜਾ ਰਹੀ ਹੈ।

