Big action by Food Safety Department in Ludhiana: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗੋਦਾਮ ‘ਤੇ ਛਾਪਾ; 3000 ਲੀਟਰ ਸ਼ੱਕੀ ਦੇਸੀ ਘਿਓ ਸੀਲ

ਲੁਧਿਆਣਾ: ਤਿਉਹਾਰਾਂ ਦੇ ਦਿਨਾਂ ਵਿੱਚ ਮਿਠਾਈਆਂ ਮਿਲਾਵਟ ਵਿੱਚ ਬਹੁਤ ਜ਼ਿਆਦਾ ਮਿਲਾਵਟ ਪਾਈ ਜਾਂਦੀ ਹੈ। ਜਿਸ ਨਾਲ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ।…

ਤਿਉਹਾਰਾਂ ਦੇ ਦਿਨਾਂ ਵਿੱਚ ਮਿਠਾਈਆਂ ਮਿਲਾਵਟ ਵਿੱਚ ਬਹੁਤ ਜ਼ਿਆਦਾ ਮਿਲਾਵਟ ਪਾਈ ਜਾਂਦੀ ਹੈ। ਜਿਸ ਨਾਲ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ।

ਲੁਧਿਆਣਾ: ਤਿਉਹਾਰਾਂ ਦੇ ਦਿਨਾਂ ਵਿੱਚ ਮਿਠਾਈਆਂ ਮਿਲਾਵਟ ਵਿੱਚ ਬਹੁਤ ਜ਼ਿਆਦਾ ਮਿਲਾਵਟ ਪਾਈ ਜਾਂਦੀ ਹੈ। ਜਿਸ ਨਾਲ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਮਿਲਾਵਟਖੋਰਾਂ ਵਿਰੁੱਧ ਮੁਹਿੰਮ ਛੇੜੀ ਗਈ ਹੈ। ਜਿਸ ਤਹਿਤ ਖ਼ੁਰਾਕ ਸੁਰੱਖਿਆ ਵਿਭਾਗ ਨੇ ਲੁਧਿਆਣਾ ਦੇ ਸਿਵਲ ਲਾਈਨਜ਼ ਸਥਿਤ ਨਿਊ ਦੀਪ ਨਗਰ ਵਿੱਚ ਇੱਕ ਗੋਦਾਮ ‘ਤੇ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਵਿਭਾਗ ਨੇ ਕਰੀਬ 3,000 ਲੀਟਰ ਸ਼ੱਕੀ ਦੇਸੀ ਘਿਓ ਬਰਾਮਦ ਕਰਕੇ ਸੀਲ ਕਰ ਦਿੱਤਾ ਹੈ।

ਬਿਨਾਂ ਬੋਰਡ ਤੋਂ ਚੱਲ ਰਿਹਾ ਸੀ ਗੋਦਾਮ

ਜ਼ਿਲ੍ਹਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਕੇ.ਵੀ.ਐੱਮ. ਸਕੂਲ ਨੇੜੇ ਸਥਿਤ ਇਸ ਗੋਦਾਮ ਦੇ ਬਾਹਰ ਕੋਈ ਨਾਮ ਜਾਂ ਬੋਰਡ ਨਹੀਂ ਲਗਾਇਆ ਗਿਆ ਸੀ। ਗੁਪਤ ਸੂਚਨਾ ਦੇ ਆਧਾਰ ‘ਤੇ ਜਦੋਂ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਘਿਓ ਦਾ ਖ਼ਰੀਦ ਮੁੱਲ ਅਤੇ ਐੱਮ.ਆਰ.ਪੀ. ਆਮ ਦੇਸੀ ਘਿਓ ਦੇ ਬਾਜ਼ਾਰੀ ਭਾਅ ਨਾਲੋਂ ਕਾਫ਼ੀ ਘੱਟ ਸੀ, ਜਿਸ ਨਾਲ ਇਸ ਦੇ ਨਕਲੀ ਜਾਂ ਘਟੀਆ ਗੁਣਵੱਤਾ ਵਾਲਾ ਹੋਣ ਦਾ ਖ਼ਦਸ਼ਾ ਪੈਦਾ ਹੋਇਆ। ਮੌਕੇ ਤੋਂ 1 ਲੀਟਰ, 500 ਮਿਲੀਲੀਟਰ ਅਤੇ 20 ਮਿਲੀਲੀਟਰ ਦੀਆਂ ਪੈਕਿੰਗਾਂ ਵਿੱਚ ਘਿਓ ਬਰਾਮਦ ਹੋਇਆ ਹੈ। ਬਿੱਲਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਾਰਾ ਸਟਾਕ ਗੁਜਰਾਤ ਤੋਂ ਮੰਗਵਾਇਆ ਗਿਆ ਸੀ।

ਸੈਂਪਲ ਲੈ ਕੇ ਸਰਕਾਰੀ ਲੈਬ ਭੇਜੇ

ਵਿਭਾਗ ਦੀ ਟੀਮ ਨੇ ਮਾਲਕ ਦੀ ਮੌਜੂਦਗੀ ਵਿੱਚ ਪੂਰੇ ਸਟਾਕ ਨੂੰ ਸੀਲ ਕਰ ਦਿੱਤਾ ਹੈ ਅਤੇ ਘਿਓ ਦੇ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਪ੍ਰਯੋਗਸ਼ਾਲਾ (ਲੈਬ) ਭੇਜ ਦਿੱਤੇ ਹਨ। ਡਾ. ਚਾਵਲਾ ਨੇ ਸਪੱਸ਼ਟ ਕੀਤਾ ਕਿ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੇਕਰ ਘਿਓ ਘਟੀਆ ਜਾਂ ਸਿਹਤ ਲਈ ਹਾਨੀਕਾਰਕ (ਅਨਸੇਫ਼) ਪਾਇਆ ਜਾਂਦਾ ਹੈ, ਤਾਂ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ (FSSA) ਤਹਿਤ ਅਦਾਲਤ ਵਿੱਚ ਕੇਸ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿਭਾਗ ਨੇ ਆਮ ਲੋਕਾਂ ਨੂੰ ਤਿਉਹਾਰਾਂ ਦੌਰਾਨ ਖਾਣ-ਪੀਣ ਵਾਲੀਆਂ ਵਸਤੂਆਂ ਖ਼ਰੀਦਦੇ ਸਮੇਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਗੋਦਾਮ ਮਾਲਕ ਨੇ ਰੱਖਿਆ ਪੱਖ

ਦੂਜੇ ਪਾਸੇ, ਗੋਦਾਮ ਮਾਲਕ ਆਦਿਤਿਆ ਮਲਹੋਤਰਾ ਦਾ ਕਹਿਣਾ ਹੈ ਕਿ ਉਹ ਇੱਕ ਬ੍ਰਾਂਡਡ ਕੰਪਨੀ ਤੋਂ ਹੀ ਮਾਲ ਖ਼ਰੀਦਦੇ ਹਨ ਅਤੇ ਕਰੀਬ 450 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਬਾਜ਼ਾਰ ਵਿੱਚ ਹੋਲਸੇਲ ਰੇਟ ‘ਤੇ ਸਪਲਾਈ ਕਰਦੇ ਹਨ। ਫਿਲਹਾਲ ਮੌਕੇ ‘ਤੇ ਹੀ ਘਿਓ ਦੇ ਪੂਰੀ ਤਰ੍ਹਾਂ ਨਕਲੀ ਜਾਂ ਮਿਲਾਵਟੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਇਸ ਦਾ ਅਸਲ ਖੁਲਾਸਾ ਸਰਕਾਰੀ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 ਗੁੰਡਾਗਰਦੀ ਦਾ ਨੰਗਾ ਨਾਚ: 22 ਸਾਲਾ ਨੌਜਵਾਨ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕੁੱਟਿਆ, ਹਸਪਤਾਲ ‘ਚ ਭਰਤੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *