ਮੈ ਸਹੂੰ ਖਾ ਕੇ ਕਹਿੰਦਾ ਹਾਂ ਮੈ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਂਦਾ- ਭਗਵੰਤ ਮਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਮਿਸ਼ਨ-13 ਦਾ ਬਰਨਾਲਾ ਤੋਂ ਆਗਾਜ ਕੀਤਾ ਇਸ ਦੌਰਾਨ ਸਮੂਚੀ ਲੀਡਰਸ਼ਿਪ ਮੌਜੂਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਮਿਸ਼ਨ-13 ਦਾ ਬਰਨਾਲਾ ਤੋਂ ਆਗਾਜ ਕੀਤਾ ਇਸ ਦੌਰਾਨ ਸਮੂਚੀ ਲੀਡਰਸ਼ਿਪ ਮੌਜੂਦ ਹੋਈ। ਦੱਸ ਦਈਏ ਕਿ ਭਗਵੰਤ ਮਾਨ ਨੇ ਇਸ ਦੌਰਾਨ  ਪੰਜਾਬ ਕਾਂਗਰਸ ਪਾਰਟੀ ਤੇ ਜਮਕੇ ਨਿਸ਼ਾਨਾ ਸਾਧਿਆ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਨੂੰ ਵਿਰੋਧੀ ਧੀਰ ਦੇ ਪਾਰਟੀ ਬਦਨਾਮ ਕਰਨਾ ਚਾਹੁੰਦੇ ਹਨ।

Bhagwant Mann

ਭਗਵੰਤ ਮਾਨ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਇਹ ਵੀ ਕਿਹਾ ਕਿ ਉਹ ਸਿਸਟਮ ਨੂੰ ਸੁਧਾਰਨਾ ਚਾਹੁੰਦੇ ਹਨ। ਦੱਸਣਯੋਗ ਗੱਲ ਹੈ ਕਿ ਭਗਵੰਤ ਮਾਨ ਨਾਲ ਉਸ ਸਮੇਂ ਉਹਨਾਂ ਦੀ ਮਾਂ ਵੀ ਸਟੇਜ ਤੇ ਮੌਜੂਦ ਸੀ। ਇਸ ਦੌਰਾਨ ਉਹਨਾਂ ਨੇ ਆਪਣੀ ਮਾਂ ਦੀ ਸਹੂੰ  ਖਾਂਦੇ ਹੋਏ ਕਿਹਾ ਕਿ ਉਹ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣਗੇ। ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਉਹਨਾ ਨੂੰ ਸਾਰੇ ਇਹੀ ਬੋਲਦੇ ਹਨ ਕਿ ਉਹ ਸ਼ਰਾਬੀ ਹੈ ਹਰ ਸਮੇਂ ਟੱਲੀ ਰਹਿੰਦੇ ਹਨ ਪਰ ਹੁਣ ਉਹ ਸ਼ਰਾਬ ਨਹੀਂ ਪੀਣਗੇ।

Leave a Reply

Your email address will not be published. Required fields are marked *