ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਲਿਤ ਨੌਜਵਾਨ ਜਗਮੇਲ ਦੇ ਕਤਲ ਮਾਮਲੇ ਚ ਪੀੜਤ ਪਰਿਵਾਰ ਦਾ ਧਰਨਾ ਲਗਾਤਾਰ ਜਾਰੀ ਹੈ। ਦੂਜੇ ਪਾਸੇ ਜਗਮੇਲ ਦਾ ਮਾਮਲਾ ਲੋਕਸਭਾ ’ਚ ਵੀ ਗੁੰਜਿਆ।
ਦਸ ਦਈਏ ਕਿ ਲੋਕਸਭਾ ’ਚ ਭਗਵੰਤ ਮਾਨ ਨੇ ਜਗਮੇਲ ਦੇ ਮਾਮਲੇ ਤੇ ਕਿਹਾ ਕਿ ਪੰਜਾਬ ਲਾਵਾਰਸ ਹੈ ਗ੍ਰਹਿ ਮੰਤਰਾਲੇ ਨੂੰ ਟੀਮ ਭੇਜ ਕੇ ਇਸ ਮਾਮਲੇ ਦੀ ਜਾਂਚ ਕਰਵਾਉਣ। ਉੱਥੇ ਹੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਤੇ ਸਰਕਾਰੀ ਨੌਕਰੀ ਦੇਣ। ਕਾਬਿਲੇਗੌਰ ਹੈ ਕਿ ਬੀਤੇ ਦਿਨ ਤੋਂ ਲਗਾਤਾਰ ਪੀੜਤ ਪਰਿਵਾਰ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਅਤੇ ਸਰਕਾਰੀ ਨੌਕਰੀ ਤੇ 50 ਲੱਖ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।

