ਭਗਵੰਤ ਮਾਨ ਨੇ ਜ਼ੋਰਦਾਰ ਤਰੀਕੇ ਨਾਲ ਲੋਕ ਸਭਾ ‘ਚ ਚੁੱਕੇ ਕਿਸਾਨਾਂ ਦੇ ਮਸਲੇ 

ਚੰਡੀਗੜ੍ਹ : ਲੋਕ ਸਭਾ (Lok Sabha) ‘ਚ ਭਗਵੰਤ ਮਾਨ (Bhagwant Mann) ਨੇ ਕਿਸਾਨਾਂ ਦੇ ਮਸਲਿਆਂ ਨੂੰ ਜ਼ੋਰਦਾਰ ਤਰੀਕੇ ਨਾਲ ਚੁੱਕਦਿਆਂ ਸਰਕਾਰ ਨੂੰ ਬੇਨਤੀ ਕੀਤੀ ਕਿ…

ਚੰਡੀਗੜ੍ਹ : ਲੋਕ ਸਭਾ (Lok Sabha) ‘ਚ ਭਗਵੰਤ ਮਾਨ (Bhagwant Mann) ਨੇ ਕਿਸਾਨਾਂ ਦੇ ਮਸਲਿਆਂ ਨੂੰ ਜ਼ੋਰਦਾਰ ਤਰੀਕੇ ਨਾਲ ਚੁੱਕਦਿਆਂ ਸਰਕਾਰ ਨੂੰ ਬੇਨਤੀ ਕੀਤੀ ਕਿ ਕਿਸਾਨਾਂ ਨੂੰ ਮੁਆਵਜ਼ਾ (Compensation to farmers) ਦਿੱਤਾ ਜਾਵੇ ਤਾਂ ਜੋ ਖੁਦਕੁਸ਼ੀਆਂ ਦੇ ਮੂੰਹ ‘ਚ ਜਾ ਰਹੇ ਕਿਸਾਨਾਂ ਨੂੰ ਰੋਕਿਆ ਜਾ ਸਕੇ ਅਤੇ ਜਿਹੜਾ ਕਿਸਾਨ ਲੋਕਾਂ ਦਾ ਢਿੱਡ ਭਰ ਰਿਹਾ ਹੈ ਉਸ ਨੂੰ ਭੁੱਖਾ ਸੌਣ ਨੂੰ ਮਜਬੂਰ ਨਾ ਹੋਣਾ ਪਵੇ। ਲੋਕ ਸਭਾ ਵਿਚ ਭਗਵੰਤ ਮਾਨ (Bhagwant Mann) ਨੇ ਬੋਲਦਿਆਂ ਕਿਹਾ ਕਿ ਸਰ ਸ਼ੂਗਰ ਐਕਟ 1966 ਉਸ ਮੁਤਾਬਕ ਗੰਨੇ ਦੇ ਜਿਹੜੇ ਕਿਸਾਨ ਨੇ ਸ਼ੂਗਰ ਮਿੱਲਾਂ ਨੇ 14 ਦਿਨਾਂ ਅੰਦਰ ਕਿਸਾਨਾਂ ਨੂੰ ਪੇਮੈਂਟ ਕਰਨੀ ਹੁੰਦੀ ਹੈ। ਜੇ ਉਹ 14 ਦਿਨ ਅੰਦਰ ਪੇਮੈਂਟ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਇੰਟਰੈਸਟ ਦੇਣਾ ਪੈਂਦਾ ਹੈ। ਪਰ 2020-21 ਵਿਚ ਸਰਕਾਰੀ ਰੇਟ 360 ਰੁਪਏ ਸੀ ਤੇ ਮਿੱਲਾਂ ਜਿਹੜੀਆਂ 325 ਰੁਪਏ ਦੇ ਰਹੀਆਂ ਸਨ ਤੇ 35 ਰੁਪਏ ਪੰਜਾਬ ਸਰਕਾਰ ਨੇ ਦੇਣੇ ਸਨ। ਕਿਸਾਨਾਂ ਨੂੰ ਮਿੱਲਾਂ ਵਲੋਂ 325 ਰੁਪਏ ਤਾਂ ਮਿਲ ਰਹੇ ਹਨ ਪਰ ਸਰਕਾਰ ਵਲੋਂ 35 ਰੁਪਏ ਜਿਹੜਾ ਬੋਨਸ ਹੈ ਉਹ ਨਹੀਂ ਮਿਲ ਰਿਹਾ ਹੈ। Also Read : ਇਕ ਕਰੋੜ ਤੋਂ ਵਧੇਰੇ ਨੌਜਵਾਨਾਂ ਨੂੰ ਲੱਗ ਚੁੱਕੈ ਕੋਵਿਡ-ਰੋਕੂ ਟੀਕਾ

Bhagwant Mann raised the Sugarcane issue in Lok Sabha ਭਗਵੰਤ ਮਾਨ ਨੇ ਲੋਕ ਸਭਾ  ਵਿਚ ਚੁੱਕਿਆ ਗੰਨੇ ਤੇ ਕਿਸਾਨਾਂ ਨਾਲ ਵਾਅਦਾਖਿਲਾਫੀ ਦਾ ਮੁੱਦਾ– News18 Punjab

ਉਨ੍ਹਾਂ ਕਿਹਾ ਕਿ ਸੰਗਰੂਰ ਦੇ ਧੂਰੀ ਹਲਕੇ ਵਿਚ ਸ਼ੂਗਰ ਮਿਲ ਹੈ ਜਿਸ ‘ਤੇ ਸਵਾ ਕਰੋੜ ਰੁਪਏ ਪਿਛਲੇ ਸਾਲ ਦਾ ਖੜ੍ਹਾ ਹੈ ਤੇ 20 ਕਰੋੜ ਰੁਪਏ ਦੀ ਪੇਮੈਂਟ ਇਸ ਸਾਲ ਦੀ ਉਨ੍ਹਾਂ ਵੱਲ ਪੈਂਡਿੰਗ ਪਈ ਹੈ। ਉਨ੍ਹਾਂ ਕਿਹਾ ਕਿ ਗੰਨਾ ਇਕ ਅਜਿਹੀ ਫਸਲ ਹੈ ਜਿਹੜੀ ਇਕ ਸਾਲ ਵਿਚ ਇਕ ਵਾਰ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗੰਨਾ ਕਿਸਾਨਾਂ ਲਈ ਉਹ ਫਸਲ ਬੇਕਾਰ ਚਲੀ ਜਾਂਦੀ ਹੈ, ਜਿਸ ਦਾ ਬਣਦਾ ਰੇਟ ਉਨ੍ਹਾਂ ਨੂੰ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਨਰਮੇ ਦੀ ਫਸਲ ਨੂੰ ਵੀ ਗੁਲਾਬੀ ਸੁੰਢੀ ਪੈ ਗਈ ਸੀ, ਉਸ ਦਾ ਵੀ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਮਿਲਿਆ। ਇਥੋਂ ਤੱਕ ਕਿ ਤਿੰਨ ਕਾਨੂੰਨਾਂ ਦੀ ਵਾਪਸੀ ਦੌਰਾਨ ਵੀ 700 ਕਿਸਾਨ ਸ਼ਹੀਦ ਹੋ ਗਏ ਅਤੇ ਇਸ ਦੌਰਾਨ ਜਿਹੜੇ ਕਿਸਾਨਾਂ ‘ਤੇ ਪਰਚੇ ਹੋਏ ਹਨ ਉਹ ਕੇਸ ਵੀ ਵਾਪਸ ਨਹੀਂ ਲਏ ਗਏ ਹਨ ਤੇ ਉਹ ਅਪੀਲ ਕਰਦੇ ਹਨ ਕਿ ਉਨ੍ਹਾਂ ਖਿਲਾਫ ਬਣਾਏ ਗਏ ਕੇਸ ਵਾਪਸ ਲੈ ਲਏ ਜਾਣ। ਅੰਤ ਵਿਚ ਉਨ੍ਹਾਂ ਕੁਝ ਲਾਈਨਾਂ ਬੋਲੀਆਂ ‘ਗਲ ਲੱਗ ਕੇ ਜੱਟ ਸੀਰੀ ਦੇ ਰੋਵੇ, ਬੋਲਾਂ ਵਿਚੋਂ ਨੀਰ ਵੱਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿਚੋਂ ਪੁੱਤ ਜੱਗਿਆ। ਅੱਗੇ ਉਨ੍ਹਾਂ ਕਿਹਾ ਕਿ ਕਿਸਾਨ ਕੋਲ ਇਕੱਲੀ ਤੂੜੀ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੰਨੇ ਦੇ ਕਪਾਹ ਤੇ ਨਰਮੇ ਦੇ ਮੁਆਵਜ਼ੇ ਕਿਸਾਨਾਂ ਨੂੰ ਦਿੱਤੇ ਜਾਣ ਤਾਂ ਜੋ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਜੋ ਲੋਕਾਂ ਦਾ ਢਿੱਡ ਭਰ ਰਿਹਾ ਹੈ ਅੰਨਦਾਤਾ ਉਹ ਭੁੱਖਾ ਨਾ ਸੌਂ ਸਕੇ।

Leave a Reply

Your email address will not be published. Required fields are marked *