ਚੰਡੀਗੜ੍ਹ- ਪੰਜਾਬ ਸਰਕਾਰ ਬਦਲਦੇ ਹੀ ਡੀਜੇ ਵਾਲਿਆਂ ਉੱਤੇ ਸਖਤਾਈ ਕਰ ਦਿੱਤੀ ਗਈ ਹੈ। ਪੁਲਿਸ ਨੇ ਵਿਆਹ ਜਾਂ ਹੋਰ ਸਮਾਗਮਾਂ ਦੌਰਾਨ ਡੀਜੇ ਉੱਤੇ ਅਸ਼ਲੀਲ, ਸ਼ਰਾਬ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਚਲਾਉਣ ਉੱਤੇ ਰੋਕ ਲਗਾ ਦਿੱਤੀ ਹੈ। ਇਸ ਬਾਰੇ ਵਿਚ ਏਡੀਜੀਪੀ (ਲਾਅ ਐਂਡ ਆਰਡਰ) ਨੇ ਸਾਰੇ ਪੁਲਿਸ ਕਮਿਸ਼ਨਰਾਂ ਤੇ ਐੱਸਐੱਸਪੀਜ਼ ਨੂੰ ਫਰਮਾਨ ਭੇਜ ਦਿੱਤਾ ਹੈ। ਜਿਸ ਵਿਚ ਉਨ੍ਹਾਂ ਨੂੰ ਆਪਣੇ ਇਲਾਕੇ ਵਿਚ ਡੀਜੇ ਵਾਲਿਆਂ ਉੱਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਏਡੀਜੀਪੀ ਦਾ ਫਰਮਾਨ ਮਿਲਦੇ ਹੀ ਸੂਬੇ ਵਿਚ ਸਾਰੇ ਐੱਸਐੱਚਓ ਨੂੰ ਇਸ ਬਾਰੇ ਹਿਦਾਇਤ ਜਾਰੀ ਕਰ ਦਿੱਤੀ ਗਈ ਹੈ।
Also Read: 121 ਸਾਲ ਬਾਅਦ ਪਈ ਮਾਰਚ ’ਚ ਇੰਨੀ ਭਿਆਨਕ ਗਰਮੀ!
ਹਾਈ ਕੋਰਟ ਦੇ ਹੁਕਮ ਦਾ ਦਿੱਤਾ ਹਵਾਲਾ
ਏਡੀਜੀਪੀ ਨੇ ਆਪਣੇ ਹੁਕਮ ਵਿਚ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਿਵਲ ਰਿਟ ਪਟੀਸ਼ਨ ਵਿਚ ਇਸ ਸਬੰਧੀ ਫੈਸਲਾ ਦਿੱਤਾ ਸੀ। ਜਿਸ ਵਿਚ ਹਾਈ ਕੋਰਟ ਨੇ ਕਿਤੇ ਵੀ ਅਸ਼ਲੀਲਤਾ, ਸ਼ਰਾਬ, ਡਰੱਗਸ, ਹਥਿਆਰ, ਗੈਂਗਸਟਰ ਕਲਚਰ ਨੂੰ ਬੜਾਵਾ ਦੇਣ ਵਾਲੇ ਗੀਤਾਂ ਨੂੰ ਨਾ ਵਜਾਉਣ ਨੂੰ ਕਿਹਾ ਸੀ। ਇਸ ਦੇ ਬਾਵਜੂਦ ਅਜੇ ਵੀ ਕਈ ਡੀਜੇ ਵਾਲੇ ਅਜਿਹੇ ਗੀਤ ਚਲਾ ਰਹੇ ਹਨ। ਜਿਨ੍ਹਾਂ ਉੱਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ।
Also Read: IPL ‘ਚ ਕੈਮਰਾਮੈਨ ਨੇ ਦੁਨੀਆ ਨੂੰ ਦਿਖਾਇਆ ‘ਕਿੱਸ’ ਦਾ ਕਿੱਸਾ, ਜੰਮ ਕੇ ਵਾਇਰਲ ਹੋ ਰਹੀ ਤਸਵੀਰ
ਚੰਡੀਗੜ੍ਹ ਦੇ ਪੰਡਿਤਰਾਓ ਨੇ ਕੀਤੀ ਸੀ ਡੀਜੀਪੀ ਨੂੰ ਸ਼ਿਕਾਇਤ
ਚੰਡੀਗੜ੍ਹ ਦੇ ਰਹਿਣ ਵਾਲੇ ਸਮਾਜ ਸੇਵੀ ਪੰਡਿਤਰਾਓ ਧਰਨੇਸ਼ਵਰ ਨੇ ਡੀਜੀਪੀ ਵੀਕੇ ਭਾਵਰਾ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜਾਬ ਵਿਚ ਧੜੱਲੇ ਨਾਲ ਸ਼ਰਾਬ ਤੇ ਗਨ ਕਲਚਰ ਨੂੰ ਬੜਾਵਾ ਦੇਣ ਵਾਲੇ ਗੀਤ ਵੱਜ ਰਹੇ ਹਨ। ਇਸ਼ ਬਾਰੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਜਿਸ ਦੇ ਬਾਅਦ ਡੀਜੀਪੀ ਨੇ ਏਡੀਜੀਪੀ ਦੇ ਰਾਹੀਂ ਇਹ ਹੁਕਮ ਜਾਰੀ ਕਰ ਦਿੱਤੇ ਹਨ।



