ਪੰਜਾਬ ‘ਚ ਸਰਕਾਰੀ ਨੌਕਰੀ ਲਈ ਪੰਜਾਬੀ ਲਾਜ਼ਮੀ, ਪੰਜਾਬੀ ਯੋਗਤਾ ਟੈਸਟ ‘ਚ 50 ਫੀਸਦੀ ਨੰਬਰ ਜ਼ਰੂਰੀ

ਚੰਡੀਗੜ੍ਹ– ਪੰਜਾਬ ਵਿਚ ਸਰਕਾਰੀ ਨੌਕਰੀ ਲਈ ਪੰਜਾਬੀ ਲਾਜ਼ਮੀ ਕਰ ਦਿੱਤੀ ਗਈ ਹੈ। CM ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ…

ਚੰਡੀਗੜ੍ਹ– ਪੰਜਾਬ ਵਿਚ ਸਰਕਾਰੀ ਨੌਕਰੀ ਲਈ ਪੰਜਾਬੀ ਲਾਜ਼ਮੀ ਕਰ ਦਿੱਤੀ ਗਈ ਹੈ। CM ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਦੇ ਲਈ ਪੰਜਾਬੀ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੇ ਟੈਸਟ ਵਿਚ ਘੱਟ ਤੋਂ ਘੱਟ 50 ਫੀਸਦੀ ਨੰਬਰ ਜ਼ਰੂਰੀ ਹੋਣਗੇ। ਮਾਨ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਪੂਰੀ ਦੁਨੀਆ ਵਿਚ ਸਾਡੀ ਪਹਿਚਾਨ ਹੈ। ਪੰਜਾਬੀ ਨੂੰ ਹਰ ਪੱਖ ਨਾਲ ਵਧਾਉਣਾ ਸਾਡੀ ਸਰਕਾਰ ਦੀ ਮੁੱਖ ਟੀਚਾ ਹੈ।

Also Read: ਲੁਧਿਆਣਾ ‘ਚ ਬਜ਼ੁਰਗ ਜੋੜੇ ਦਾ ਗਲਾ ਘੁੱਟ ਕੇ ਕਤਲ, ਮਕਾਨ ਦੀ ਤੀਜੀ ਮੰਜ਼ਿਲ ‘ਤੇ ਮਿਲੀਆਂ ਲਾਸ਼ਾਂ

ਗਰੁੱਪ C ਤੇ D ਦੇ ਲਈ ਹੋਵੇਗਾ ਲਾਗੂ
ਪੰਜਾਬ ਸਰਕਾਰ ਦਾ ਇਹ ਹੁਕਮ ਗਰੁੱਪ ਸੀ ਤੇ ਡੀ ਦੀ ਸਰਕਾਰੀ ਭਰਤੀ ਦੇ ਲਈ ਲਾਗੂ ਹੋਵੇਗਾ। ਗਰੁ4ਪ ਸੀ ਵਿਚ ਕਲੈਰਿਕਲ ਸਟਾਫ ਆਵੇਗਾ। ਉਥੇ ਹੀ ਗਰੁੱਪ ਡੀ ਵਿਚ ਚਪੜਾਸੀ, ਸਫਾਈ ਕਰਮਚਾਰੀ ਜਿਹੇ ਕਲਾਸ ਚਾਰ ਦੇ ਕਰਮਚਾਰੀ ਹੋਣਗੇ। ਪੰਜਾਬ ਸਰਕਾਰ ਦੇ ਇਸ ਹੁਕਮ ਨਾਲ ਇਨ੍ਹਾਂ ਅਹੁਦਿਆਂ ਉੱਤੇ ਪੰਜਾਬੀ ਮੂਲ ਜਾਂ ਫਿਰ ਸਕੂਲਾਂ ਵਿਚ ਪੰਜਾਬੀ ਪੜਨ ਵਾਲਿਆਂ ਨੂੰ ਨੌਕਰੀ ਦੇ ਜ਼ਿਆਦਾ ਮੌਕੇ ਮਿਲਣਗੇ।

Also Read: CM ਮਾਨ ਦਾ ਕਿਸਾਨਾਂ ਲਈ ਵੱਡਾ ਐਲਾਨ, ਰਜਿਸਟ੍ਰੇਸ਼ਨ ਲਈ ਪੋਰਟਲ ਕੀਤਾ ਜਾਰੀ

ਸਰਕਾਰ ਕਰ ਰਹੀ 26,754 ਭਰਤੀਆਂ
ਪੰਜਾਬ ਦੀ ਮਾਨ ਸਰਕਾਰ 26,754 ਅਹੁਦਿਆਂ ਉੱਤੇ ਸਰਕਾਰੀ ਭਰਤੀਆਂ ਕਰ ਰਹੀ ਹੈ। ਇਸ ਲਿਹਾਜ਼ ਨਾਲ ਇਹ ਵੱਡਾ ਫੈਸਲਾ ਹੈ। ਇਨ੍ਹਾਂ ਵਿਚ ਕਈ ਅਹੁਦਿਆਂ ਦੀਆਂ ਭਰਤੀਆਂ ਕੱਢੀਆਂ ਜਾ ਚੁੱਕੀਆਂ ਹਨ। ਉਥੇ ਹੀ ਕਈ ਦੇ ਵਿਗਿਆਪਨ ਆਉਣਏ ਬਾਕੀ ਹਨ। ਪੰਜਾਬੀਆਂ ਦੀ ਬਜਾਏ ਬਾਹਰੀ ਲੋਕਾਂ ਨੂੰ ਹੀ ਇਹ ਨੌਕਰੀਆਂ ਨਾ ਮਿਲਣ, ਇਸ ਦੇ ਲਈ ਮਾਨ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਇਨ੍ਹਾਂ ਅਹੁਦਿਆਂ ਉੱਤੇ ਸਭ ਤੋਂ ਵਧੇਰੇ ਗਿਣਤੀ ਗਰੁੱਪ ਸੀ ਤੇ ਡੀ ਕੈਟੇਗਰੀ ਦੀ ਹੀ ਹੈ। 

Leave a Reply

Your email address will not be published. Required fields are marked *