ਸ੍ਰੀ ਹਰਗੋਬਿੰਦਪੁਰ ਸਾਹਿਬ: ਪੰਜਾਬ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਚੌੜਾ ਮਧਰਾ ਤੋਂ ਇੱਕ ਬੇਹੱਦ ਦੁਖਦਾਈ ਅਤੇ ਰੌਂਗਟੇ ਖੜ੍ਹੇ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਅਵਾਰਾ ਕੁੱਤਿਆਂ ਨੇ ਇੱਕ 50 ਸਾਲਾ ਮੰਦਬੁੱਧੀ ਵਿਅਕਤੀ ‘ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਪੀੜਤ ਦਾ ਇਸ ਸਮੇਂ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਕਿਵੇਂ ਵਾਪਰਿਆ ਇਹ ਭਿਆਨਕ ਹਾਦਸਾ?
ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਪਤਾ ਲੱਗਿਆ ਕਿ 50 ਸਾਲਾ ਪੀੜਤ ਵਿਅਕਤੀ ਮੰਦਬੁੱਧੀ ਹੈ। ਉਹ ਘਰੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਿਆ ਸੀ। ਜਦੋਂ ਉਹ ਗੁਰਦੁਆਰੇ ਤੋਂ ਬਾਹਰ ਨਿਕਲਿਆ ਤਾਂ ਰਸਤੇ ਵਿੱਚ ਪਿੰਡ ਦੇ ਅਵਾਰਾ ਕੁੱਤਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਕੁੱਤੇ ਉਸਨੂੰ ਘੜੀਸ ਕੇ ਇੱਕ ਖਾਲੀ ਜਗ੍ਹਾ ਵੱਲ ਲੈ ਗਏ, ਜਿੱਥੇ ਉਸਨੂੰ ਬੁਰੀ ਤਰ੍ਹਾਂ ਨੋਚਿਆ ਗਿਆ। ਪਰਿਵਾਰ ਨੇ ਦੱਸਿਆ ਕਿ ਹਮਲੇ ਦੌਰਾਨ ਕੁੱਤਿਆਂ ਨੇ ਉਸਦੀਆਂ ਲੱਤਾਂ ਨੂੰ ਇਸ ਤਰ੍ਹਾਂ ਵੱਢਿਆ ਕਿ ਹੱਡੀਆਂ ਤੱਕ ਨਜ਼ਰ ਆਉਣ ਲੱਗੀਆਂ।
ਡਾਕਟਰਾਂ ਨੇ ਦੱਸੀ ਹਾਲਤ ਬੇਹੱਦ ਨਾਜ਼ੁਕ
ਇਸ ਮਾਮਲੇ ਸੰਬੰਧੀ ਇਲਾਜ ਕਰ ਰਹੇ ਡਾਕਟਰ ਅਤੁਲ ਗੋਇਲ ਨੇ ਕਿਹਾ ਕਿ ਉਨ੍ਹਾਂ ਕੋਲ ਕੁੱਤਿਆਂ ਦੇ ਵੱਢਣ ਦੇ ਆਮ ਕੇਸ ਆਉਂਦੇ ਰਹਿੰਦੇ ਹਨ, ਪਰ ਇਹ ਮਾਮਲਾ ਬਹੁਤ ਹੀ ਜ਼ਿਆਦਾ ਗੰਭੀਰ ਅਤੇ ਡਰਾਉਣਾ ਹੈ। ਪੀੜਤ ਦੀਆਂ ਦੋਹਾਂ ਲੱਤਾਂ ਦਾ ਮਾਸ ਅਵਾਰਾ ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾਧਾ ਜਾ ਚੁੱਕਿਆ ਹੈ। ਡਾਕਟਰਾਂ ਮੁਤਾਬਕ ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਅਤੇ ਉਸਨੂੰ ਤੂਰੰਤ ਤੇ ਬਿਹਤਰ ਦੇਖਭਾਲ ਦੀ ਲੋੜ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਸੁਲਤਾਨਪੁਰ ਲੋਧੀ ਦੇ ਮਸ਼ਹੂਰ ‘Fun Bite Cafe’ ਵਿੱਚ ਲੱਗੀ ਭਿਆਨਕ ਅੱਗ: ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



