Bathinda Municipal Corporation Election Results 2026 : 50 ਵਾਰਡਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ, ‘ਆਪ’ ਅਤੇ ਆਜ਼ਾਦ ਉਮੀਦਵਾਰਾਂ ਵਿਚਾਲੇ ਕਾਂਟੇ ਦੀ ਟੱਕਰ

ਬਠਿੰਡਾ: ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਤੋਂ ਹੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਹੈ। ਵੋਟਾਂ ਦੀ ਗਿਣਤੀ…

ਪੰਜਾਬ ਦੇ 104 ਸ਼ਹਿਰੀ ਨਿਕਾਇਆਂ (8 ਨਗਰ ਨਿਗਮ, 75 ਨਗਰ ਕੌਂਸਲ ਅਤੇ 21 ਨਗਰ ਪੰਚਾਇਤਾਂ) ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 8:00 ਵਜੇ

ਬਠਿੰਡਾ: ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਤੋਂ ਹੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਹੈ। ਵੋਟਾਂ ਦੀ ਗਿਣਤੀ ਲਈ ਗਿਆਨੀ ਜੈਲ ਸਿੰਘ ਕਾਲਜ ਅਤੇ ਆਈ. ਐੱਚ. ਐੱਮ. ਬਠਿੰਡਾ ਵਿਖੇ ਵਿਸ਼ੇਸ਼ ਗਿਣਤੀ ਕੇਂਦਰ ਬਣਾਏ ਗਏ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਇਨ੍ਹਾਂ ਕੇਂਦਰਾਂ ਦੇ ਆਲੇ-ਦੁਆਲੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

ਸ਼ੁਰੂਆਤੀ ਰੁਝਾਨਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਕਈ ਵਾਰਡਾਂ ਵਿੱਚ ਲਗਾਤਾਰ ਬੜ੍ਹਤ ਬਣਾ ਰਹੇ ਹਨ, ਜਦਕਿ ਆਜ਼ਾਦ ਉਮੀਦਵਾਰ ਵੀ ਰਵਾਇਤੀ ਪਾਰਟੀਆਂ ਨੂੰ ਜ਼ਬਰਦਸਤ ਟੱਕਰ ਦਿੰਦੇ ਨਜ਼ਰ ਆ ਰਹੇ ਹਨ। ਕਈ ਵਾਰਡਾਂ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚਾਲੇ ਫਸਵਾਂ ਮੁਕਾਬਲਾ ਚੱਲ ਰਿਹਾ ਹੈ, ਜਿਸ ਕਾਰਨ ਅੰਤਿਮ ਨਤੀਜਿਆਂ ਨੂੰ ਲੈ ਕੇ ਲੋਕਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸੁਕਤਾ ਬਣੀ ਹੋਈ ਹੈ।

ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਦੇ ਅਧਿਕਾਰਤ ਨਤੀਜੇ

ਬਠਿੰਡਾ ਨਗਰ ਨਿਗਮ ਦੇ ਵਾਰਡ ਨੰਬਰ 42 ਤੋਂ ਭਾਰਤੀ ਜਨਤਾ ਪਾਰਟੀ (BJP) ਦੀ ਉਮੀਦਵਾਰ ਰੀਤੂ ਰਾਣੀ ਨੇ 61 ਵੋਟਾਂ ਦੇ ਫਰਕ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਜ਼ਿਲ੍ਹੇ ਦੇ ਹੋਰਨਾਂ ਕਸਬਿਆਂ ਦੇ ਨਤੀਜੇ ਇਸ ਪ੍ਰਕਾਰ ਹਨ:

1. ਲਹਿਰਾ ਮੁਹੱਬਤ

ਵਾਰਡ ਨੰਬਰ 1 ਤੋਂ (ਆਜ਼ਾਦ) – 39 ਵੋਟਾਂ ਨਾਲ ਜੇਤੂ
ਵਾਰਡ ਨੰਬਰ 2 ਤੋਂ (ਸ਼ਿਰੋਮਣੀ ਅਕਾਲੀ ਦਲ) – 66 ਵੋਟਾਂ ਨਾਲ ਜੇਤੂ
ਵਾਰਡ ਨੰਬਰ 3 ਤੋਂ (ਆਜ਼ਾਦ) – 221 ਵੋਟਾਂ ਨਾਲ ਜੇਤੂ
ਵਾਰਡ ਨੰਬਰ 4 ਤੋਂ (ਆਜ਼ਾਦ) – 85 ਵੋਟਾਂ ਨਾਲ ਜੇਤੂ
ਵਾਰਡ ਨੰਬਰ 5 ਤੋਂ (ਸ਼੍ਰੋਮਣੀ ਅਕਾਲੀ ਦਲ) – 57 ਵੋਟਾਂ ਨਾਲ ਜੇਤੂ
ਵਾਰਡ ਨੰਬਰ 6 ਤੋਂ (ਸ਼੍ਰੋਮਣੀ ਅਕਾਲੀ ਦਲ) – 8 ਵੋਟਾਂ ਨਾਲ ਜੇਤੂ

2. ਭਾਈ ਰੂਪਾ

ਵਾਰਡ ਨੰਬਰ 1 ਤੋਂ (ਆਪ) – 199 ਵੋਟਾਂ ਨਾਲ ਜੇਤੂ
ਵਾਰਡ ਨੰਬਰ 2 ਤੋਂ (ਆਪ) – 130 ਵੋਟਾਂ ਨਾਲ ਜੇਤੂ
ਵਾਰਡ ਨੰਬਰ 3 ਤੋਂ (ਆਜ਼ਾਦ) – 32 ਵੋਟਾਂ ਨਾਲ ਜੇਤੂ
ਵਾਰਡ ਨੰਬਰ 4 ਤੋਂ (ਆਪ) – 9 ਵੋਟਾਂ ਦੇ ਮਾਮੂਲੀ ਫਰਕ ਨਾਲ ਜੇਤੂ

3.ਕੋਟਫੱਤਾ

ਵਾਰਡ ਨੰਬਰ 3 ਤੋਂ (ਆਜ਼ਾਦ) – 288 ਵੋਟਾਂ ਨਾਲ ਜੇਤੂ
ਵਾਰਡ ਨੰਬਰ 4 ਤੋਂ (ਆਜ਼ਾਦ) – ਜੇਤੂ
ਵਾਰਡ ਨੰਬਰ 6 ਤੋਂ (ਆਜ਼ਾਦ) – ਜੇਤੂ

4. ਗੋਨਿਆਣਾ

ਵਾਰਡ ਨੰਬਰ 1 ਤੋਂ (ਆਜ਼ਾਦ) – 214 ਵੋਟਾਂ ਨਾਲ ਜੇਤੂ
ਵਾਰਡ ਨੰਬਰ 2 ਤੋਂ (ਆਪ) – 181 ਵੋਟਾਂ ਨਾਲ ਜੇਤੂ
ਵਾਰਡ ਨੰਬਰ 3 ਤੋਂ (ਆਜ਼ਾਦ) – 373 ਵੋਟਾਂ ਨਾਲ ਜੇਤੂ

ਗਿਣਤੀ ਕੇਂਦਰਾਂ ਦੇ ਬਾਹਰ ਲੱਗੀਆਂ ਰੌਣਕਾਂ

ਚੋਣ ਨਤੀਜਿਆਂ ਦੇ ਮੱਦੇਨਜ਼ਰ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਜ਼ਾਰਾਂ ਸਮਰਥਕਾਂ ਦੀ ਭਾਰੀ ਭੀੜ ਗਿਣਤੀ ਕੇਂਦਰਾਂ ਦੇ ਬਾਹਰ ਜਮ੍ਹਾ ਹੈ, ਜਿੱਥੇ ਜਿੱਤ ਦੇ ਨਾਅਰੇ ਗੂੰਜ ਰਹੇ ਹਨ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਿਹਾਜ਼ ਨਾਲ ਬਠਿੰਡਾ ਦੇ ਇਨ੍ਹਾਂ ਨਤੀਜਿਆਂ ਨੂੰ ਪੰਜਾਬ ਦੀ ਸਿਆਸਤ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Phillaur Municipal Council Elections: ਸੱਤਾਧਾਰੀ ਪਾਰਟੀ ਨੇ 8 ਸੀਟਾਂ ਜਿੱਤ ਕੇ ਬਣਾਇਆ ਬਹੁਮਤ, ਕਾਂਗਰਸ ਦਾ ਦੋ ਦਹਾਕਿਆਂ ਦਾ ਕਿਲ੍ਹਾ ਢੱਹਿਆ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *