ਬਠਿੰਡਾ ਬੇਅਦਬੀ ਮਾਮਲਾ: ਡੇਰਾ ਸੰਚਾਲਕ ਸਮੇਤ 2 ਗ੍ਰਿਫਤਾਰ

ਬਠਿੰਡਾ: ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਡੇਰਾ ਰਾਮ ਨਾਥ ਵਿਖੇ ਹੋਈ ਬੇਅਦਬੀ ਦੀ ਘਟਨਾ ਦੇ ਮਾਮਲੇ ਵਿਚ ਡੇਰਾ ਸੰਚਾਲਕ ਸਮੇਤ ਦੋ ਲੋਕਾਂ ਨੂੰ…

ਬਠਿੰਡਾ: ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਡੇਰਾ ਰਾਮ ਨਾਥ ਵਿਖੇ ਹੋਈ ਬੇਅਦਬੀ ਦੀ ਘਟਨਾ ਦੇ ਮਾਮਲੇ ਵਿਚ ਡੇਰਾ ਸੰਚਾਲਕ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਡੇਰੇ ਵਿਚ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਜਿਸ ਟਰੰਕ ਵਿਚੋਂ ਬਰਾਮਦ ਹੋਏ, ਉਸ ਵਿਚ ਬੂਟ ਵੀ ਰੱਖੇ ਹੋਏ ਸਨ। 
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਪਰ ਚੰਦੋਆ ਸਾਹਿਬ ਵੀ ਨਹੀਂ ਲਗਾਇਆ ਸੀ ਤੇ ਉਥੇ ਹੀ ਬੂਟ ਤੇ ਜੋੜੇ ਵੀ ਉਥੇ ਹੀ ਉਤਾਰੇ ਨਹੀਂ ਗਏ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟਰੰਕ ਵਿਚੋਂ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ ਤੇ ਸ਼ਰਾਬ ਪੀ ਕੇ ਗੁਰਬਾਣੀ ਵੀ ਪੜ੍ਹੀ ਗਈ। ਇਸ ਸਾਰੇ ਮਾਮਲੇ ਵਿਚ ਲੋਕਾਂ ਦਾ ਗੁੱਸਾ ਫੁੱਟ ਗਿਆ ਤੇ ਲੋਕਾਂ ਨੇ ਡੇਰਾ ਸੰਚਾਲਕਾਂ ਦੀ ਕੁੱਟਮਾਰ ਵੀ ਕੀਤੀ ਹੈ।

 

Leave a Reply

Your email address will not be published. Required fields are marked *