ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਧੁੰਧ ਨੇ ਆਪਣਾ ਕਹਿਰ ਦਿਖਾਣਾ ਸ਼ੁਰੂ ਕਰ ਦਿਤੀ ਹੈ | ਗੁਰਦਾਸਪੁਰ ਦੇ ਪਿੰਡ ਪੰਗੀਆਂ ਨੇੜੇ ਸੰਘਣੀ ਧੁੰਧ ਕਾਰਨ ਪੰਜਾਬ ਪੁਲਿਸ ਦੀ ਬੱਸ ਅਤੇ ਟ੍ਰੈਕਟਰ ਟ੍ਰਾਲੀ ਦੀ ਆਹਮੋ-ਸਾਹਮਣੇ ਟਕੱਰ ਹੋ ਗਈ |
ਹਾਦਸੇ ’ਚ 25 ਮੁਲਾਜ਼ਮ ਜਖ਼ਮੀ
ਇਸ ਹਾਦਸੇ ਚ ਪੰਜਾਬ ਪੁਲਿਸ ਦੇ 25 ਮੁਲਾਜ਼ਮ ਜਖਮੀ ਹੋ ਗਏ | ਜਿਸ ਵਿੱਚ ਇੱਕ ਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਜਦਕਿ ਬਾਕੀਆਂ ਦਾ ਹਸਪਤਾਲ ਚ ਇਲਾਜ ਚਲ ਰਿਹੈ ਹੈ |
ਬਟਾਲਾ- ਪੁਲਿਸ ਬੱਸ ਦੀ ਟਰਾਲੀ ਨਾਲ ਟੱਕਰ
ਦੱਸਿਆ ਜਾ ਰਿਹੈ ਹੈ ਸਵੇਰੇ ਕਰੀਬ 4 ਵਜੇ ਪੰਜਾਬ ਪੁਲਿਸ ਦੀ ਬੱਸ ਚ 55 ਜਵਾਨ ਸਵਾਰ ਹੋਕੇ ਬਟਾਲਾ ਤੋਂ ਚੰਡੀਗੜ੍ਹ ਹਾਈਕੋਟ ਆ ਰਹੇ ਸਨ | ਪਿੰਡ ਪੰਜਗਰਾਈਆਂ ਨੇੜੇ ਸੰਘਣੀ ਧੁੰਧ ਕਾਰਨ ਬੱਸ ਡ੍ਰਾਈਵਰ ਨੂੰ ਦਿਖਾਈ ਨਹੀਂ ਦਿਤਾ ਤੇ ਬੱਸ ਸਾਹਮਣੇ ਆ ਰਹੀ ਟ੍ਰੈਕਟਰ ਟ੍ਰਾਲੀ ਨਾਲ ਟਕਰਾ ਗਈ |



