ਨਵੀਂ ਦਿੱਲੀ : ਲਗਭਗ 11 ਮਹੀਨਿਆਂ ਬਾਅਦ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਟਿਕਰੀ ਸਰਹੱਦ ਤੋਂ ਬਾਅਦ ਹੁਣ ਗਾਜ਼ੀਪੁਰ ਸਰਹੱਦ ‘ਤੇ ਕਿਸਾਨਾਂ ਦੇ ਧਰਨੇ ਵਾਲੀ ਥਾਂ ‘ਤੇ ਲੱਗੇ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਰਕਾਰ ਦਾ ਆਦੇਸ਼ ਹੈ, ਇਸ ਲਈ ਅਸੀਂ ਬੈਰੀਕੇਡਿੰਗ ਹਟਾ ਕੇ ਰਸਤਾ ਖੋਲ੍ਹ ਰਹੇ ਹਾਂ। ਗਾਜ਼ੀਪੁਰ ਬਾਰਡਰ ‘ਤੇ ਗਾਜ਼ੀਆਬਾਦ ਤੋਂ ਦਿੱਲੀ ਜਾਣ ਵਾਲੀ ਲੇਨ ‘ਤੇ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਨੂੰ ਅੱਜ ਹਟਾਇਆ ਜਾ ਰਿਹਾ ਹੈ। ਐਕਸਪ੍ਰੈੱਸ ਵੇਅ ‘ਤੇ 11 ਮਹੀਨਿਆਂ ਤੋਂ ਇਸ ਲੇਨ ‘ਤੇ ਆਵਾਜਾਈ ਬੰਦ ਹੈ। ਡੀਸੀਪੀ (ਪੂਰਬੀ), ਦਿੱਲੀ, ਪ੍ਰਿਅੰਕਾ ਕਸ਼ਯਪ ਨੇ ਦੱਸਿਆ ਕਿ ਇਹ ਸੈਕਟਰ-2 ਅਤੇ 3 ਹੈ। ਇਹ NH9 ਹੈ, ਅਸੀਂ ਇਸਨੂੰ ਖੋਲ੍ਹ ਰਹੇ ਹਾਂ। NH 24 ਨੂੰ ਵੀ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਇਹ ਸੜਕ ਕਾਫੀ ਸਮੇਂ ਤੋਂ ਬੰਦ ਸੀ।
Also Read : ਸੈਰ ਕਰ ਰਹੀਆਂ ਔਰਤਾਂ ਨੂੰ ਸਕਾਰਪੀਓ ਕਾਰ ਨੇ ਦਰੜਿਆ, ਚਾਰਾਂ ਦੀ ਮੌਕੇ ‘ਤੇ ਹੋਈ ਮੌਤ
ਇਸ ਦੌਰਾਨ ਗਾਜ਼ੀਪੁਰ ਸਰਹੱਦ ‘ਤੇ ਖੜ੍ਹੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਆਪਣੀ ਫ਼ਸਲ ਕਿਤੇ ਵੀ ਵੇਚ ਸਕਦੇ ਹਨ। ਜੇਕਰ ਸੜਕਾਂ ਖੁੱਲ੍ਹੀਆਂ ਤਾਂ ਅਸੀਂ ਆਪਣੀ ਫਸਲ ਵੇਚਣ ਲਈ ਸੰਸਦ ਵੀ ਜਾਵਾਂਗੇ। ਪਹਿਲਾਂ ਸਾਡੇ ਟਰੈਕਟਰ ਦਿੱਲੀ ਜਾਣਗੇ। ਅਸੀਂ ਰਾਹ ਨਹੀਂ ਰੋਕਿਆ। ਰੋਡ ਜਾਮ ਕਰਨਾ ਸਾਡੇ ਵਿਰੋਧ ਦਾ ਹਿੱਸਾ ਨਹੀਂ ਹੈ। ਅਸੀਂ ਅੱਗੇ ਦੀ ਯੋਜਨਾ ਬਣਾਵਾਂਗੇ ਅਤੇ ਤੁਹਾਨੂੰ ਦੱਸਾਂਗੇ।ਇਹ ਕਦਮ ਸੁਪਰੀਮ ਕੋਰਟ ‘ਚ ਸੁਣਵਾਈ ਤੋਂ ਕੁਝ ਦਿਨ ਬਾਅਦ ਚੁੱਕਿਆ ਗਿਆ ਹੈ। ਸੁਣਵਾਈ ਦੌਰਾਨ ਕਿਸਾਨ ਜਥੇਬੰਦੀਆਂ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਕੋਈ ਵੀ ਰਸਤਾ ਬੰਦ ਨਹੀਂ ਕੀਤਾ ਹੈ, ਦਿੱਲੀ ਦੀਆਂ ਸਰਹੱਦਾਂ ‘ਤੇ ਪੁਲਿਸ ਵੱਲੋਂ ਬੈਰੀਕੇਡ ਲਗਾਏ ਗਏ ਹਨ।
Also Read : ਕ੍ਰਿਕਟਰ ਦਿਨੇਸ਼ ਕਾਰਤਿਕ ਬਣੇ ਪਿਤਾ, ਪਤਨੀ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ, ਜਾਣੋ ਕੀ ਰੱਖਿਆ ਨਾਮ
ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ ਪੁਲਿਸ ਨੇ ਵੀਰਵਾਰ ਰਾਤ ਤੋਂ ਹੀ ਟਿੱਕਰੀ ਸਰਹੱਦ ‘ਤੇ ਬੈਰੀਕੇਡਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਸੀ, ਜਿੱਥੇ ਕਿਸਾਨ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਸੜਕ ਨੂੰ ਖੋਲ੍ਹ ਦਿੱਤਾ ਜਾਵੇਗਾ। ਇੱਕ ਅਧਿਕਾਰੀ ਨੇ ਦੱਸਿਆ ਕਿ ਟਿੱਕਰੀ ਸਰਹੱਦ ‘ਤੇ ਅੱਠ ਪੱਧਰੀ ਬੈਰੀਕੇਡਾਂ ਵਿੱਚੋਂ ਚਾਰ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀਮਿੰਟ ਦੇ ਬੈਰੀਕੇਡ ਅਜੇ ਵੀ ਉੱਥੇ ਹੀ ਪਏ ਹੋਏ ਹਨ ਅਤੇ ਰਾਹਗੀਰਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
Also Read : ਦੇਸ਼ ‘ਚ ਬੀਤੇ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 14 ਤੋਂ ਵਧੇਰੇ ਮਾਮਲੇ, 805 ਲੋਕਾਂ ਦੀ ਹੋਈ ਮੌਤ
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਵੀਡੀਓ ‘ਚ ਜੇਸੀਬੀ ਮਸ਼ੀਨਾਂ ਨੂੰ ਟਿਕਰੀ ਸਰਹੱਦ ‘ਤੇ ਬੈਰੀਕੇਡਾਂ ਨੂੰ ਹਟਾਉਂਦੇ ਦੇਖਿਆ ਜਾ ਸਕਦਾ ਹੈ। ਦਿੱਲੀ ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਿੰਘੂ ਅਤੇ ਗਾਜ਼ੀਪੁਰ ਸਰਹੱਦਾਂ ’ਤੇ ਵੀ ਇਹ ਪ੍ਰਕਿਰਿਆ ਅਪਣਾਈ ਜਾ ਸਕਦੀ ਹੈ। ਟਿਕਰੀ ਸਰਹੱਦ ‘ਤੇ ਵੀਰਵਾਰ ਰਾਤ ਨੂੰ ਹਟਾਏ ਗਏ ਬੈਰੀਕੇਡਾਂ ਬਾਰੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਦੁਆਰਾ ਲਗਾਏ ਗਏ ਕੁਝ ਪੱਧਰ ਦੇ ਬੈਰੀਕੇਡਾਂ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਜਲਦੀ ਹੀ ਆਵਾਜਾਈ ਲਈ ਖੋਲ੍ਹਣ ਲਈ ਕੀਤਾ ਗਿਆ ਹੈ।



