Barnala Murder : ਹੋਟਲ ਵਿੱਚ ਵਿਆਹੁਤਾ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ: ਪਤੀ ਦੇ ਬਿਆਨਾਂ ‘ਤੇ ਮਾਮਲਾ ਦਰਜ

ਬਰਨਾਲਾ :  ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਸਥਿਤ ਤਪਾਮਡੀ ਦੇ ਮਿਲਨ ਹੋਟਲ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ 31 ਸਾਲਾ ਵਿਆਹੁਤਾ ਦੀ ਤੇਜ਼ਧਾਰ…

ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਸਥਿਤ ਤਪਾਮਡੀ ਦੇ ਮਿਲਨ ਹੋਟਲ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ

ਬਰਨਾਲਾ :  ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਸਥਿਤ ਤਪਾਮਡੀ ਦੇ ਮਿਲਨ ਹੋਟਲ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ 31 ਸਾਲਾ ਵਿਆਹੁਤਾ ਦੀ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕਾ ਦੀ ਪਛਾਣ ਜਸਬੀਰ ਕੌਰ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਹੋਟਲ ਦੀ ਸੁਰੱਖਿਆ ਪ੍ਰਣਾਲੀ ‘ਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ।

ਕੀ ਹੈ ਪੂਰਾ ਮਾਮਲਾ ਅਤੇ ਪਰਿਵਾਰਕ ਪਿਛੋਕੜ?

ਮ੍ਰਿਤਕਾ ਜਸਬੀਰ ਕੌਰ ਅਸਲ ਰੂਪ ਵਿੱਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਧਿੰਗੜ ਦੀ ਰਹਿਣ ਵਾਲੀ ਸੀ ਅਤੇ ਉਸਦਾ ਵਿਆਹ ਪਿੰਡ ਬਦਰਾ ਨਿਵਾਸੀ ਮੰਗਾ ਸਿੰਘ ਨਾਲ ਹੋਇਆ ਸੀ। ਉਹ ਆਪਣੇ ਪਰਿਵਾਰ ਸਮੇਤ ਤਪਾਮਡੀ ਦੀ ਬਾਜੀਗਰ ਬਸਤੀ ਵਿੱਚ ਰਹਿ ਰਹੀ ਸੀ। ਪਿੰਡ ਧਿੰਗੜ ਦੇ ਸਰਪੰਚ ਜਗਪਾਲ ਸਿੰਘ ਅਤੇ ਵਾਰਡ ਨੰਬਰ 12 ਦੇ ਕੌਂਸਲਰ ਹੈਪੀ ਸਿੰਘ ਨੇ ਦੱਸਿਆ ਕਿ ਪਿੰਡ ਬਦਰਾ ਦਾ ਹੀ ਰਹਿਣ ਵਾਲਾ ਅਮਨਦੀਪ ਸਿੰਘ ਅਕਸਰ ਮ੍ਰਿਤਕਾ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਇਸੇ ਕਾਰਨ ਕਰਕੇ ਇਹ ਪਰਿਵਾਰ ਕਰੀਬ ਤਿੰਨ ਸਾਲ ਪਹਿਲਾਂ ਤਪਾਮਡੀ ਰਹਿਣ ਲਈ ਆ ਗਿਆ ਸੀ, ਪਰ ਦੋਸ਼ੀ ਨੇ ਫਿਰ ਵੀ ਪਿੱਛਾ ਨਹੀਂ ਛੱਡਿਆ।

ਆਰੋਪ ਹੈ ਕਿ ਦੋਸ਼ੀ ਅਮਨਦੀਪ ਸਿੰਘ ਸਾਜ਼ਿਸ਼ ਤਹਿਤ ਜਸਬੀਰ ਕੌਰ ਨੂੰ ਆਪਣੇ ਨਾਲ ਤਪਾਮਡੀ ਦੇ ਮਿਲਨ ਹੋਟਲ ਵਿੱਚ ਲੈ ਗਿਆ, ਜਿੱਥੇ ਕਮਰੇ ਦੇ ਅੰਦਰ ਉਸਦੇ ਪੇਟ ‘ਤੇ ਤੇਜ਼ਧਾਰ ਹਥਿਆਰਾਂ ਨਾਲ 5 ਤੋਂ 6 ਵਾਰ ਕੀਤੇ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਕੱਪੜੇ ਬਦਲ ਕੇ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾ ਆਪਣੇ ਪਿੱਛੇ ਤਿੰਨ ਮਾਸੂਮ ਬੱਚੇ (ਦੋ ਬੇਟੀਆਂ 13 ਤੇ 7 ਸਾਲ ਅਤੇ ਇੱਕ 4 ਸਾਲ ਦਾ ਬੇਟਾ) ਛੱਡ ਗਈ ਹੈ।

ਪੁਲਿਸ ਦੀ ਕਾਰਵਾਈ ਅਤੇ ਮੁਲਜ਼ਮ ਦੀ ਭਾਲ ਜਾਰੀ

ਤਪਾਮਡੀ ਥਾਂ ਦੇ ਐਸ.ਐਚ.ਓ. ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਮੰਗਾ ਸਿੰਘ ਅਤੇ ਪੰਚਾਇਤ ਮੈਂਬਰਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤੀ ਦੇ ਬਿਆਨਾਂ ਦੇ ਆਧਾਰ ‘ਤੇ ਪਿੰਡ ਬਦਰਾ ਨਿਵਾਸੀ ਅਮਨਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਿਰੁੱਧ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 103(1) ਤਹਿਤ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਘਟਨਾ ਸਥਾਨ ‘ਤੇ ਫੋਰੈਂਸਿਕ ਟੀਮਾਂ ਨੇ ਬਾਰੀਕੀ ਨਾਲ ਜਾਂਚ ਕੀਤੀ ਹੈ ਅਤੇ ਹੋਟਲ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੋਜ ਵੀ ਖੰਘਾਲੀ ਜਾ ਰਹੀ ਹੈ। ਮ੍ਰਿਤਕਾ ਦਾ ਪੋਸਟਮਾਰਟਮ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਕਰਵਾਉਣ ਉਪਰੰਤ ਪਰਿਵਾਰ ਵੱਲੋਂ ਤਪਾਮਡੀ ਵਿਖੇ ਹੀ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ‘ਫਿਟ ਇੰਡੀਆ-ਫਿਟ ਪੰਜਾਬ’ ਮੁਹਿੰਮ ਤਹਿਤ ਵਿਸ਼ੇਸ਼ ਖੇਡ ਸਮਾਗਮ ਆਯੋਜਿਤ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *