ਬਰਨਾਲਾ : ਚਲਦੀ ਕਾਰ ਨੂੰ ਲੱਗੀ ਅੱਗ, ਬਣ ਗਈ ਅੱਗ ਦਾ ਗੋਲਾ, ਜਿਉਂਦਾ ਸੜ ਗਿਆ ਚਾਲਕ, ਮੌਤ

ਬਰਨਾਲਾ ਜ਼ਿਲ੍ਹੇ ਵਿਚ ਚੱਲਦੀ ਆਲਟੋ ਕਾਰ ਅੱਗ ਦਾ ਗੋਲਾ ਬਣ ਗਈ। ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਹੰਡਿਆਇਆ ਨੇੜੇ ਪਿੰਡ ਦਰਾਜ ‘ਚ ਕਾਰ ਨੂੰ ਅੱਗ ਲੱਗਣ ਕਾਰਨ…

ਬਰਨਾਲਾ ਜ਼ਿਲ੍ਹੇ ਵਿਚ ਚੱਲਦੀ ਆਲਟੋ ਕਾਰ ਅੱਗ ਦਾ ਗੋਲਾ ਬਣ ਗਈ। ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਹੰਡਿਆਇਆ ਨੇੜੇ ਪਿੰਡ ਦਰਾਜ ‘ਚ ਕਾਰ ਨੂੰ ਅੱਗ ਲੱਗਣ ਕਾਰਨ ਚਾਲਕ ਦੀ ਝੁਲਸਣ ਕਾਰਨ ਮੌਤ ਹੋ ਗਈ। ਮ੍ਰਿਤਕ ਪਿੰਡ ਦਰਾਜ ਦਾ ਰਹਿਣ ਵਾਲਾ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਕਾਰ ‘ਚ ਲੱਗੀ ਅੱਗ ‘ਤੇ ਕਾਬੂ ਪਾਇਆ।
ਮ੍ਰਿਤਕ ਦੇ ਰਿਸ਼ਤੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਦਰਾਜ ਦਾ 32 ਸਾਲਾ ਜਗਤਾਰ ਸਿੰਘ ਅੱਜ ਸਵੇਰੇ ਪਿੰਡ ਵਿੱਚ ਲੱਗੇ ਧਾਰਮਿਕ ਡੇਰੇ ਵਿੱਚ ਸੇਵਾ ਕਰ ਰਿਹਾ ਸੀ। ਉਪਰੰਤ ਉਹ ਕਿਸੇ ਕੰਮ ਲਈ ਬਰਨਾਲਾ ਆਇਆ। ਇਸ ਦੌਰਾਨ ਜਦੋਂ ਵਿਅਕਤੀ ਹੰਡਿਆਇਆ ਨੇੜੇ ਹੋਟਲ ਕੋਲ ਪੁੱਜਾ ਤਾਂ ਉਸ ਦੀ ਚੱਲਦੀ ਕਾਰ ਨੂੰ ਅੱਗ ਲੱਗ ਗਈ। ਇਸ ਕਾਰਨ ਉਸ ਦੀ ਮੌਤ ਹੋ ਗਈ। ਘਰ ਵਿਚ ਉਹ ਇਕੱਲਾ ਹੀ ਕਮਾਉਣ ਵਾਲਾ ਸੀ। ਉਸ ਦੇ 10-12 ਸਾਲ ਦੇ ਦੋ ਛੋਟੇ ਬੱਚੇ ਹਨ।
ਫਾਇਰ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਚੱਲਦੀ ਆਲਟੋ ਕਾਰ ਨੂੰ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। 
ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਵਿੱਚ ਸਵਾਰ ਇੱਕ ਵਿਅਕਤੀ ਪੂਰੀ ਤਰ੍ਹਾਂ ਸੜ ਗਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਮ੍ਰਿਤਕ ਦੀ ਪਛਾਣ ਗੱਡੀ ਦੇ ਨੰਬਰ ਤੋਂ ਹੋ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *