ਬਾਰਾਬੰਕੀ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿਚ ਵੱਡਾ ਹਾਦਸਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਪਰਿਵਾਹਨ ਨਿਗਮ ਦੀ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਖੱਡ ਵਿਚ ਜਾ ਡਿੱਗੀ ਤੇ ਇਸ ਹਾਦਸੇ ਵਿਚ ਬੱਸ ਵਿਚ ਯਾਤਰੀ ਦੱਬ ਗਏ। ਇਹ ਹਾਦਸਾ ਤੇਜ਼ ਰਫਤਾਰ ਕਾਰਨ ਹੋਇਆ। ਪੁਲਿਸ ਦੇ ਮੁਤਾਬਕ ਰੋਡਵੇਜ਼ ਬੱਸ ਵਿਚ ਕੁੱਲ 40 ਯਾਤਰੀ ਸਨ, ਜਿਨ੍ਹਾਂ ਵਿਚੋਂ 18 ਨੂੰ ਜ਼ਿਲਾ ਹਸਪਤਾਲ ਰੈਫਰ ਕੀਤਾ ਗਿਆ ਹੈ। ਉਥੇ ਹੀ ਇਸ ਹਾਦਸੇ ਵਿਚ ਹੁਣ ਤੱਖ 2 ਲੋਕਾਂ ਦੀ ਮੌਤ ਹੋਈ ਹੈ, ਹਾਲਾਂਕਿ ਕਈ ਹੋਰ ਯਾਤਰੀਆਂ ਦੀ ਹਾਲਤ ਵੀ ਨਾਜ਼ੁਕ ਹੈ।
Also Read: ਕੈਪਟਨ ਦਾ ਸਿੱਧੂ ‘ਤੇ ਵੱਡਾ ਹਮਲਾ, ਕਿਹਾ- ‘ਪਾਕਿ PM ਤੋਂ ਆਈਆਂ ਸਨ ਸਿਫਾਰਸ਼ਾਂ’
ਇਹ ਬੱਸ ਹਾਦਸਾ ਤੇਜ਼ ਰਫਤਾਰ ਵਿਚ ਦੂਜੇ ਵਾਹਨ ਨੂੰ ਓਵਰਟੇਕ ਕਰਨ ਦੇ ਚੱਲਦੇ ਹੋਇਆ ਹੈ। ਹਾਦਸੇ ਦੀ ਸ਼ਿਕਾਰ ਬੱਸ ਕੈਸਰਬਾਗ ਡਿਪੋ ਦੀ ਹੈ, ਜੋ ਕਿ ਗੋਂਡਾ ਤੋਂ ਲਖਨਊ ਵੱਲ ਜਾ ਰਹੀ ਸੀ। ਇਸ ਵਿਚਾਲੇ ਬਾਰਾਬੰਕੀ ਦੇ ਰਾਮਨਗਰ ਥਾਣਾ ਇਲਾਕੇ ਵਿਚ ਚੌਕਾ ਘਾਟ ਕ੍ਰਾਸਿੰਗ ਦੇ ਕੋਲ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਮਾਮਲੇ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਬਲ ਤੁਰੰਤ ਮੌਕੇ ਉੱਤੇ ਪਹੁੰਚ ਗਿਆ।
Also Read: ਪਾਕਿਸਤਾਨ ‘ਚ ਕੁਪੋਸ਼ਣ ਕਾਰਨ 36 ਬੱਚਿਆਂ ਦੀ ਮੌਤ, ਸਿੰਧ ‘ਚ ਹਾਲਾਤ ਚਿੰਤਾਜਨਕ



