Bank Holidays in June 2023 : ਮਈ ਦਾ ਮਹੀਨਾ ਖਤਮ ਹੋਣ ਵਾਲਾ ਹੈ। ਜੇਕਰ ਤੁਸੀਂ ਜੂਨ ‘ਚ ਬੈਂਕ ਦਾ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਜ਼ਰੂਰ ਪਤਾ ਹੋਣੀ ਚਾਹੀਦੀ ਹੈ। ਜੂਨ ਵਿਚ ਦੂਜੇ ਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਬੈਂਕਾਂ ਵਿੱਚ ਛੁੱਟੀ ਰਹੇਗੀ। ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਸਥਾਨਕ ਤਿਉਹਾਰਾਂ ਦੇ ਮੌਕੇ ‘ਤੇ ਵੱਖ-ਵੱਖ ਦਿਨਾਂ ‘ਤੇ ਬੈਂਕ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਵੱਲੋਂ ਪ੍ਰਕਾਸ਼ਿਤ ਛੁੱਟੀਆਂ ਦੀ ਸੂਚੀ ਅਨੁਸਾਰ ਜੂਨ ਵਿੱਚ ਬੈਂਕ 12 ਦਿਨ ਬੰਦ ਰਹਿਣਗੇ। ਹਾਲਾਂਕਿ, ਬੈਂਕ ਦੀਆਂ ਛੁੱਟੀਆਂ ‘ਤੇ ਵੀ ਬਹੁਤ ਸਾਰੇ ਬੈਂਕਿੰਗ ਕੰਮ ਡਿਜੀਟਲ ਤਰੀਕੇ ਨਾਲ ਕੀਤੇ ਜਾ ਸਕਦੇ ਹਨ।
4 ਜੂਨ 2023- ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।
10 ਜੂਨ, 2023- ਦੂਜੇ ਸ਼ਨੀਵਾਰ ਕਾਰਨ ਬੈਂਕਾਂ ਵਿਚ ਛੁੱਟੀ ਰਹੇਗੀ।
11 ਜੂਨ, 2023- ਐਤਵਾਰ ਹੋਣ ਕਾਰਨ ਬੈਂਕਾਂ ਲਈ ਛੁੱਟੀ ਰਹੇਗੀ।
15 ਜੂਨ 2023- ਮਿਜ਼ੋਰਮ ਤੇ ਓਡੀਸ਼ਾ ਵਿਚ ਰਾਜਾ ਸੰਕ੍ਰਾਂਤੀ ਦੇ ਕਾਰਨ ਬੈਂਕ ਬੰਦ ਰਹਿਣਗੇ।
18 ਜੂਨ 2023- ਐਤਵਾਰ ਨੂੰ ਬੈਂਕ ਬੰਦ ਰਹਿਣਗੇ।
20 ਜੂਨ 2023- ਓਡੀਸ਼ਾ ਵਿੱਚ ਰੱਥ ਯਾਤਰਾ ਕਾਰਨ ਬੈਂਕ ਬੰਦ ਰਹਿਣਗੇ।
24 ਜੂਨ, 2023- ਚੌਥੇ ਸ਼ਨੀਵਾਰ ਕਾਰਨ ਬੈਂਕਾਂ ਵਿਚ ਛੁੱਟੀ ਰਹੇਗੀ।
25 ਜੂਨ, 2023- ਐਤਵਾਰ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।
26 ਜੂਨ 2023- ਤ੍ਰਿਪੁਰਾ ਵਿਚ ਖਚੀ ਪੂਜਾ ਕਾਰਨ ਬੈਂਕ ਬੰਦ ਰਹਿਣਗੇ।
28 ਜੂਨ 2023- ਕੇਰਲ, ਮਹਾਰਾਸ਼ਟਰ ਤੇ ਜੰਮੂ-ਕਸ਼ਮੀਰ ਵਿੱਚ ਈਦ-ਉਲ-ਅਜ਼ਹਾ ਕਾਰਨ ਬੈਂਕ ਬੰਦ ਰਹਿਣਗੇ।
29 ਜੂਨ 2023- ਈਦ-ਉਲ-ਅਜ਼ਹਾ ਦੇ ਮੌਕੇ ‘ਤੇ ਦੂਜੇ ਸੂਬਿਆਂ ਵਿਚ ਬੈਂਕ ਬੰਦ ਰਹਿਣਗੇ।
30 ਜੂਨ 2023- ਰੀਮਾ ਈਦ-ਉਲ-ਅਜਾਹ ਦੇ ਮੌਕੇ ‘ਤੇ ਮਿਜ਼ੋਰਮ ਵਿੱਚ ਬੈਂਕ ਬੰਦ ਰਹਿਣਗੇ।



