ਬੰਗਲਾਦੇਸ਼ : ਬੰਗਲਾਦੇਸ਼ ਦੇ ਹੋਹਿੰਗਿਆ ਕੈਂਪ ‘ਚ ਗੋਲੀਬਾਰੀ ਦੇ ਦੌਰਾਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਬੰਗਲਾਦੇਸ਼ ਪੁਲਿਸ ਦੇ ਮੁਤਾਬਿਕ ਘਟਨਾ ਸ਼ੁਕਰਵਾਰ ਦੀ ਹੈ। ਬੰਗਲਾਦੇਸ਼ ਦੇ ਇਕ ਅਖਬਾਰ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਹਮਲਾਵਰ ਕਿੰਨ੍ਹੇ ਸੀ ਅਤੇ ਕੌਣ ਸੀ ਇਸਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।ਇਸ ਗੋਲਾਬਾਰੀ ਵਿਚ 4 ਲੋਕਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ ਹੈ ਜਦਕਿ ਤਿੰਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।ਘਟਨਾ ‘ਚ ਕਈ ਹੋਰ ਲੋਕ ਵੀ ਜ਼ਖਮੀ ਹੋਏ ਹਨ ਜਿੰਨ੍ਹਾਂ ਦਾ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ।
Also Read : ਮੁੰਬਈ ਦੇ ਲਾਲਬਾਗ ਇਲਾਕੇ ਦੀ 60 ਮਜ਼ਿੰਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ
ਸਮਾਚਾਰ ਏਂਜਸੀ ਦੇ ਮੁਤਾਬਿਕ ਘਟਨਾ ਨੂੰ ਲੈਕੇ ਸੁਰੱਖਿਆ ਬਲ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਅਣਪਛਾਤੇ ਲੋਕਾਂ ਨੇ ਤੜਕੇ ਕਰੀਬ 4 ਵਜੇ ਉਖਿਆ ਇਲਾਕੇ ‘ਚ ਬਣੇ ਕੈਂਪ ਨੰਬਰ 18 ਵਿਚ ਵੜ ਗਏ ਅਤੇ ਬਲਾਕ ਐਚ-52 ‘ਚ ਬਣੇ ਮਦਰਸੇ ‘ਤੇ ਹਮਲਾ ਕਰ ਦਿੱਤਾ।
Also Read : KMP ਐਕਸਪ੍ਰੈਸ ਵੇਅ ‘ਤੇ ਦਰਦਨਾਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 8 ਲੋਕਾਂ ਦੀ ਮੌਤ
ਇਕ ਹਮਲਾਵਰ ਗ੍ਰਿਫਤਾਰ
ਉਖਿਆ ਐਸਪੀ ਸ਼ਿਹਾਬ ਕੈਸਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਮਲੇ ਦੌਰਾਨ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਇਸਤੋਂ ਤੁਰੰਤ ਬਾਅਦ ਪੁਲਿਸ ਨੇ ਪਹੁੰਚ ਕੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ,ਜਿਥੇ ਇਲਾਜ ਦੌਰਾਨ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਕ ਹਮਲਾਵਰ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਕੈਂਪ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।



