Noodles Ban : ਸਿਹਤ ਲਈ ਜ਼ਹਿਰ ਦਾ ਕੰਮ ਕਰਦੇ ਨੂਡਲਜ਼ ਉਤੇ ਪਾਬੰਦੀ ਲਾ ਦਿੱਤੀ ਗਈ ਹੈ। ਫੂਡ ਅਥਾਰਟੀ ਮੁਤਾਬਕ ਇਹ ਨੂਡਲਜ਼ ਇੰਨੇ ਮਸਾਲੇਦਾਰ ਹਨ ਕਿ ਸਰੀਰ ਲਈ ਜ਼ਹਿਰ ਬਣ ਜਾਂਦੇ ਹਨ ਤੇ ਬਿਮਾਰੀਆਂ ਦਾ ਕਾਰਨ ਬਣਦੇ ਹਨ। ਨੂਡਲਜ਼ ਦੇ ਸ਼ੌਕੀਨਾਂ ਨੂੰ ਵੀ ਸਰਕਾਰ ਨੇ ਚਿਤਾਵਨੀ ਦਿੱਤੀ ਹੈ।
ਜਾਣਕਾਰੀ ਦੱਸ ਦੇਈਏ ਕਿ ਇਹ ਕਾਰਵਾਈ ਡੈਨਮਾਰਕ ਦੀ ਫ਼ੂਡ ਅਥਾਰਟੀ ਨੇ ਕੀਤੀ ਹੈ। ਦੱਖਣੀ ਕੋਰੀਆ ’ਚ ਬਣਨ ਵਾਲੇ ਨੂਡਲਜ਼ ’ਤੇ ਇਹ ਪਾਬੰਦੀ ਲਾਈ ਗਈ ਹੈ। ਪਾਬੰਦੀ ਦੇ ਨਾਲ ਹੀ ਅਥਾਰਟੀ ਨੇ ਇਨ੍ਹਾਂ ਨੂਡਲਜ਼ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ। ਫ਼ੂਡ ਅਥਾਰਟੀ ਮੁਤਾਬਕ ਇਹ ਨੂਡਲਜ਼ ਇੰਨੇ ਮਸਾਲੇਦਾਰ ਹਨ ਕਿ ਸਰੀਰ ’ਚ ਦਾਖ਼ਲ ਹੁੰਦੇ ਹੀ ਇਹ ਜ਼ਹਿਰ ਦਾ ਕੰਮ ਕਰਨ ਲਗਦੇ ਹਨ। ਇਹ ਨੂਡਲਜ਼ ਦੱਖਣੀ ਕੋਰੀਆ ਦੀ ਸੱਭ ਤੋਂ ਵੱਡੀ ਨੂਡਲਜ਼ ਬਣਾਉਣ ਵਾਲੀ ਕੰਪਨੀ ਸਾਮਯਾਂਗ ਫ਼ੂਡਜ਼ ਵੱਲੋਂ ਬਣਾਏ ਗਏ ਹਨ। ਇਸ ਕੰਪਨੀ ਦੇ ਨੂਡਲਜ਼ ਦੁਨੀਆਂ ਦੇ ਹਰ ਕੋਨੇ ਵਿਚ ਭੇਜੇ ਜਾਂਦੇ ਹਨ।
ਡੈਨਮਾਰਕ ਅਥਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਨੂਡਲਜ਼ ਦੀ ਲੋਕਪ੍ਰਿਅਤਾ ਬਹੁਤ ਜ਼ਿਆਦਾ ਹੈ ਅਤੇ ਇਸ ਦੀ ਮਾਰਕੀਟ ਵੀ ਬਹੁਤ ਵੱਡੀ ਹੈ ਪਰ ਹੁਣ ਤੋਂ ਇਹ ਨੂਡਲਜ਼ ਡੈਨਮਾਰਕ ਵਿਚ ਨਹੀਂ ਵੇਚੇ ਜਾਣਗੇ, ਕਿਉਂਕਿ ਇਹ ਵੱਡੇ ਲੋਕਾਂ ਦੇ ਨਾਲ-ਨਾਲ ਬੱਚਿਆਂ ਲਈ ਵੀ ਨੁਕਸਾਨਦੇਹ ਹਨ।
Noodles Ban : ਨੂਡਲਜ਼ ਉਤੇ ਲੱਗੀ ਪਾਬੰਦੀ! ਖਾਣ ਵਾਲਿਆਂ ਨੂੰ ਵੀ ਚਿਤਾਵਨੀ ਜਾਰੀ, ਜਾਣੋ ਕੀ ਹੈ ਮਾਮਲਾ
Noodles Ban : ਸਿਹਤ ਲਈ ਜ਼ਹਿਰ ਦਾ ਕੰਮ ਕਰਦੇ ਨੂਡਲਜ਼ ਉਤੇ ਪਾਬੰਦੀ ਲਾ ਦਿੱਤੀ ਗਈ ਹੈ। ਫੂਡ ਅਥਾਰਟੀ ਮੁਤਾਬਕ ਇਹ ਨੂਡਲਜ਼ ਇੰਨੇ ਮਸਾਲੇਦਾਰ ਹਨ ਕਿ…
