ਬੀ.ਏ.ਐੱਮ.ਐੱਸ. ਡਾਕਟਰ ਨਾਲ ਵਿਆਹ ਦਾ ਝਾਂਸਾ ਦੇ ਕੇ ਕੀਤਾ ਸਰੀਰਕ ਸ਼ੋਸ਼ਣ; ਮੁੱਖ ਦੋਸ਼ੀ ਵਿਦੇਸ਼ ਫਰਾਰ

ਸਮਰਾਲਾ: ਸਮਰਾਲਾ ਪੁਲਿਸ ਨੇ ਇੱਕ 27 ਸਾਲਾ ਮਹਿਲਾ ਡਾਕਟਰ (BAMS) ਦੀ ਸ਼ਿਕਾਇਤ ‘ਤੇ ਇੱਕ ਨੌਜਵਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਗੰਭੀਰ ਮਾਮਲਾ ਦਰਜ ਕੀਤਾ ਹੈ।…

ਸਮਰਾਲਾ ਪੁਲਿਸ ਨੇ ਇੱਕ 27 ਸਾਲਾ ਮਹਿਲਾ ਡਾਕਟਰ (BAMS) ਦੀ ਸ਼ਿਕਾਇਤ 'ਤੇ ਇੱਕ ਨੌਜਵਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਗੰਭੀਰ ਮਾਮਲਾ

ਸਮਰਾਲਾ: ਸਮਰਾਲਾ ਪੁਲਿਸ ਨੇ ਇੱਕ 27 ਸਾਲਾ ਮਹਿਲਾ ਡਾਕਟਰ (BAMS) ਦੀ ਸ਼ਿਕਾਇਤ ‘ਤੇ ਇੱਕ ਨੌਜਵਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਗੰਭੀਰ ਮਾਮਲਾ ਦਰਜ ਕੀਤਾ ਹੈ। ਪੀੜਤਾ ਦਾ ਦੋਸ਼ ਹੈ ਕਿ ਮੁਲਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕੀਤਾ। ਮੁੱਖ ਦੋਸ਼ੀ ਫਿਲਹਾਲ ਵਿਦੇਸ਼ ਫਰਾਰ ਹੋ ਗਿਆ ਹੈ, ਜਿਸਦੇ ਚਲਦਿਆਂ ਪੁਲਿਸ ਨੇ ਉਸਦੇ ਮਾਪਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਸਨੈਪਚੈਟ ਤੋਂ ਸ਼ੁਰੂ ਹੋਈ ਦੋਸਤੀ, ਬਲੈਕਮੇਲਿੰਗ ਤੱਕ ਪਹੁੰਚੀ

ਪੀੜਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਫਿਰੋਜ਼ਪੁਰ ਦੇ ਇੱਕ ਮੈਡੀਕਲ ਕਾਲਜ ਤੋਂ ਪੜ੍ਹੀ ਹੈ। ਉਸਦੀ ਦੋਸਤੀ ਸਮਰਾਲਾ ਦੇ ਪਿੰਡ ਮੁਸ਼ਕਾਬਾਦ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਸਨੈਪਚੈਟ ਰਾਹੀਂ ਹੋਈ ਸੀ। ਦੋਸ਼ੀ ਨੇ ਵਿਸ਼ਵਾਸ ਜਿੱਤਣ ਲਈ ਉਸਨੂੰ ਧਾਰਮਿਕ ਸਥਾਨਾਂ ‘ਤੇ ਘੁੰਮਾਇਆ ਅਤੇ ਬਾਅਦ ਵਿੱਚ ਆਪਣੇ ਪਿੰਡ ਬੁਲਾ ਕੇ ਉਸਦੀ ਮਰਜ਼ੀ ਦੇ ਵਿਰੁੱਧ ਸਰੀਰਕ ਸ਼ੋਸ਼ਣ ਕੀਤਾ। ਪੀੜਤਾ ਨੇ ਦੋਸ਼ ਲਾਇਆ ਕਿ ਦੋਸ਼ੀ ਨੇ ਉਸਦੀਆਂ ਇਤਰਾਜ਼ਯੋਗ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦਿੱਤੀ ਅਤੇ ਮਜਬੂਰਨ ਉਸਦੀ ਮੰਗ ਵਿੱਚ ਸਿੰਧੂਰ ਭਰ ਕੇ ਵਿਆਹ ਦਾ ਦਿਖਾਵਾ ਕੀਤਾ।

ਮਾਪਿਆਂ ਦਾ ਵੀ ਮਿਲਿਆ ਸਾਥ

ਪੀੜਤਾ ਅਨੁਸਾਰ, ਇਸ ਸਾਰੇ ਕਾਰੇ ਵਿੱਚ ਦੋਸ਼ੀ ਦੇ ਮਾਤਾ-ਪਿਤਾ ਨੇ ਵੀ ਉਸਦਾ ਪੂਰਾ ਸਾਥ ਦਿੱਤਾ। ਜਦੋਂ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਬਿਹਾਰ ਤੋਂ ਆ ਕੇ ਮੁਸ਼ਕਾਬਾਦ ਪਹੁੰਚ ਕੇ ਰੀਤੀ-ਰਿਵਾਜਾਂ ਨਾਲ ਵਿਆਹ ਕਰਨ ਦੀ ਮੰਗ ਕੀਤੀ, ਤਾਂ ਦੋਸ਼ੀ ਦੇ ਪਰਿਵਾਰ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਪੀੜਤਾ ਨੇ ਸਮਰਾਲਾ ਪੁਲਿਸ ਕੋਲ ਇਨਸਾਫ਼ ਲਈ ਗੁਹਾਰ ਲਗਾਈ।

ਮੁੱਖ ਦੋਸ਼ੀ ਖ਼ਿਲਾਫ਼ LOC ਜਾਰੀ

ਐਸ.ਐਚ.ਓ. ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਕਾਰਵਾਈ ਕੀਤੀ ਹੈ। ਮੁੱਖ ਦੋਸ਼ੀ ਦੇ ਵਿਦੇਸ਼ ਭੱਜਣ ਕਾਰਨ ਪੁਲਿਸ ਨੇ ਉਸਦੇ ਖਿਲਾਫ਼ ਲੁੱਕ-ਆਊਟ ਸਰਕੂਲਰ (LOC) ਜਾਰੀ ਕਰ ਦਿੱਤਾ ਹੈ, ਤਾਂ ਜੋ ਉਸਨੂੰ ਜਲਦ ਤੋਂ ਜਲਦ ਵਾਪਸ ਲਿਆ ਕੇ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਸਕੇ। ਇਸਦੇ ਨਾਲ ਹੀ ਦੋਸ਼ੀ ਦੇ ਮਾਪਿਆਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਭਾਜਪਾ ਆਗੂ ਤੇ ਸਰਪੰਚ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਗਰੋਹ ਕਾਬੂ; 5 ਮੈਂਬਰ ਗ੍ਰਿਫਤਾਰ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *