ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰ ਪ੍ਰਦੇਸ਼ ਦੇ ਜਹਾਂਗੀਰਾਬਾਦ ਚ ਇਕ ਅਜਿਹਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਮਾਸੂਮ ਬੱਚੇ ਦੀ ਮੌਤ ਮੋਬਾਇਲ ਚਾਰਜਰ ਦੀ ਪਿਨ ਮੂੰਹ ਚ ਪਾਉਣ ਕਾਰਨ ਹੋਈ। ਦੱਸਿਆ ਜਾ ਰਿਹਾ ਹੈ ਕਿ ਮੋਬਾਇਲ ਚਾਰਜਰ ਦਾ ਸਵਿਚ ਆਨ ਸੀ ਤੇ ਬੱਚੇ ਨੇ ਖੇਡਦੇ ਹੋਏ ਉਸਨੂੰ ਆਪਣੇ ਮੂੰਹ ਚ ਪਾ ਲਿਆ ਜਿਸ ਕਾਰਨ ਕਰੰਟ ਲੱਗਣ ਕਾਰਨ ਉਸਦੀ ਤੁਰੰਤ ਮੌਤ ਹੋ ਗਈ। ਉੱਥੇ ਹੀ ਬੱਚੇ ਦੀ ਮੌਤ ਦੇ ਕਾਰਨ ਘਰ ਚ ਸੌਗ ਦਾ ਮਾਹੌਲ ਬਣਿਆ ਹੋਇਆ ਹੈ। ਬੱਚੇ ਦੀ ਉਮਰ ਮਹਿਜ਼ ਢਾਈ ਸਾਲ ਦੱਸੀ ਜਾ ਰਹੀ ਹੈ।

ਦੱਸਣਯੋਗ ਗੱਲ ਹੈ ਕਿ ਮੋਬਾਇਲਾਂ ਦੇ ਚਾਰਜਰਾਂ ਦੇ ਫਟਣ ਦੀਆਂ ਸਭ ਤੋਂ ਵਧ ਘਟਨਾਵਾਂ ਉਸ ਸਮੇਂ ਸਾਹਮਣੇ ਆਉਂਦਿਆਂ ਹਨ ਜਦੋ ਮੋਬਾਇਲ ਫੋਨ ਦਾ ਇਸਤੇਮਾਲ ਚਾਰਜਰ ਸਮੇਂ ਕੀਤਾ ਜਾਂਦਾ ਹੈ। ਇਸ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਮੋਬਾਇਲ ਨੂੰ ਚਾਰਜ ਕਰਦੇ ਸਮੇਂ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਮੋਬਾਇਲ ਨੂੰ ਜਦੋ ਚਾਰਜ ਹੋਣ ਲਈ ਲਾਇਆ ਜਾਂਦਾ ਹੈ ਤਾਂ ਉਸ ਸਮੇਂ ਉਸ ਸਮੇਂ ਉਸਦੇ ਮਦਰਬੋਰਡ ਤੇ ਦਬਾਅ ਵਧਿਆ ਹੁੰਦਾ ਹੈ ਤੇ ਇਸ ਦੌਰਾਨ ਮੋਬਾਇਲ ਦਾ ਜਦੋ ਇਸਤੇਮਾਲ ਕੀਤਾ ਜਾਂਦਾ ਹੈ
ਉਹ ਦਬਾਅ ਹੋ ਜਿਆਦਾ ਵਧ ਜਾਂਦਾ ਹੈ ਜਿਸ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਸ ਤੋਂ ਇਲਾਵਾ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਬੱਚਿਆ ਨੂੰ ਮੋਬਾਇਲ ਤੇ ਚਾਰਜਰਾਂ ਤੋਂ ਦੂਰ ਰੱਖਿਣਾ ਚਾਹੀਦਾ ਹੈ।

