Prophecies of Baba Venga: ਬਾਬਾ ਵੇਂਗਾ (Baba Venga) ਨੇ ਆਪਣਾ ਜੀਵਨ ਬੁਲਗਾਰੀਆ ਵਿੱਚ ਕੋਜ਼ੂਹ ਪਹਾੜਾਂ ਦੇ ਰੁਪਾਈਟ ਖੇਤਰ ਵਿੱਚ ਬਿਤਾਇਆ। ਬਾਬਾ ਵੇਂਗਾ ਦਾ ਜਨਮ 3 ਅਕਤੂਬਰ 1911 ਨੂੰ ਹੋਇਆ ਸੀ। ਦੱਸ ਦੇਈਏ ਕਿ 1970 ਅਤੇ 1980 ਦੇ ਦਹਾਕੇ ਦੌਰਾਨ ਆਪਣੀਆਂ ਭਵਿੱਖਬਾਣੀਆਂ ਲਈ ਪੂਰੇ ਯੂਰਪ ਵਿੱਚ ਮਸ਼ਹੂਰ ਹੋ ਗਈ। ਬਾਬਾ ਵੇਂਗਾ ਦਾ ਅਸਲੀ ਨਾਂ ਵੈਂਗੇਲੀਆ ਪਾਂਡੇਵਾ ਗੁਸ਼ਤਾਰੋਵਾ ਸੀ। ਬਾਬਾ ਵੇਂਗਾ ਨੇ ਵਿਸ਼ਵ ਦੇ ਲਈ ਕਈ ਭਵਿੱਖਬਾਣੀਆਂ ਕੀਤੀਆਂ ਹਨ ਜਿਹੜੀਆਂ ਦਿਲ ਨੂੰ ਦਹਿਲਾਉਣ ਵਾਲੀਆਂ ਹਨ। ਇਹ ਭਵਿੱਖਬਾਣੀਆਂ ਬੇਹੱਦ ਖਤਰਨਾਕ ਹਨ। ਮੰਨਿਆ ਜਾਂਦਾ ਹੈ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਸੱਚੀਆਂ ਹੁੰਦੀਆਂ ਹਨ।
ਮੈਡੀਕਲ ਬ੍ਰੇਕਥਰੂ –
ਬਾਬਾ ਨੇ ਡਾਕਟਰੀ ਖੇਤਰ ‘ਚ ਸਕਾਰਾਤਮਕ ਜਾਣਕਾਰੀ ਦਿੰਦਿਆਂ ਕਿਹਾ ਕਿ ਅਲਜ਼ਾਈਮਰ ਸਮੇਤ ਹੋਰ ਬਿਮਾਰੀਆਂ ਦੀ ਨਵੀਂ ਖੋਜ ਤੇ ਇਲਾਜ ਸੰਭਵ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਲ 2024 ਤਕ ਕੈਂਸਰ ਦਾ ਇਲਾਜ ਵੀ ਸੰਭਵ ਹੈ।
ਅਤਿਅੰਤ ਮੌਸਮ ਦੀਆਂ ਘਟਨਾਵਾਂ ਤੇ ਕੁਦਰਤੀ ਆਫ਼ਤਾਂ –
ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਸਾਲ ਤਕ ਕੁਦਰਤੀ ਆਫ਼ਤਾਂ ਅਤੇ ਖਰਾਬ ਮੌਸਮ ਧਰਤੀ ‘ਤੇ ਤਬਾਹੀ ਮਚਾ ਦੇਣਗੇ।
ਜੈਵਿਕ ਹਥਿਆਰਾਂ ਸੰਸਾਰ ਨੂੰ ਹਨੇਰੇ ਵੱਲ ਲੈ ਕੇ ਜਾਣਗੇ-
ਬਾਬਾ ਵੇਂਗਾ ਨੇ ਸੰਸਾਰ ਨੂੰ ਸਾਵਧਾਨ ਕਰਦੇ ਹੋਏ ਕਿਹਾ ਹੈ ਕਿ ਜੈਵਿਕ ਹਥਿਆਰਾਂ ਬਾਰੇ ਖੋਜ ਅਤਿ ਖਤਰਨਾਕ ਹੋਵੇਗੀ। ਬਾਬਾ ਵੇਂਗਾ ਦਾ ਕਹਿਣਾ ਹੈ ਕਿ ਜੈਵਿਕ ਹਥਿਆਰਾਂ ਦੀ ਵਰਤੋਂ ਨਾਲ ਤਬਾਹੀ ਮੱਚ ਜਾਵੇਗੀ। ਉਨ੍ਹਾਂਦਾ ਕਹਿਣਾ ਹੈ ਕਿ ਸੰਸਾਰ ਵਿੱਚ ਕਈ ਤਰ੍ਹਾਂ ਦੇ ਵਾਇਰਸ ਫੈਲਣਗੇ ਜੋ ਮਨੁੱਖਤਾ ਦਾ ਖਾਤਮਾ ਕਰਨਗੇ।
ਰੂਸੀ ਰਾਸ਼ਟਰਪਤੀ ਪੁਤਿਨ ‘ਤੇ ਹੱਤਿਆ ਦੀ ਕੋਸ਼ਿਸ਼ –
ਬਾਬਾ ਵੇਂਗਾ ਨੇ ਆਪਣੇ ਸਾਥੀ ਦੇਸ਼ਵਾਸੀਆਂ ਵੱਲੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਹੱਤਿਆ ਦੀ ਕੋਸ਼ਿਸ਼ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਆਪਣੀ ਭਵਿੱਖਬਾਣੀ ‘ਚ ਕਿਹਾ ਹੈ ਕਿ ਸਾਲ 2024 ‘ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਹੱਤਿਆ ਦੀ ਕੋਸ਼ਿਸ਼ ਹੋ ਸਕਦੀ ਹੈ।
ਅੱਤਵਾਦੀ ਹਮਲਿਆਂ ‘ਚ ਹੋਵੇਗਾ ਵਾਧਾ –
ਬਾਬਾ ਨੇ ਇਹ ਵੀ ਦਾਅਵਾ ਕੀਤਾ ਕਿ ਅਗਲੇ ਸਾਲ 2024 ‘ਚ ‘ਵੱਡਾ ਦੇਸ਼’ ਜੈਵਿਕ ਹਥਿਆਰਾਂ ਦਾ ਪ੍ਰੀਖਣ ਕਰੇਗਾ। ਉਨ੍ਹਾਂ ਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਯੂਰਪ ਵਿਚ ਅੱਤਵਾਦੀ ਹਮਲੇ ਹੋ ਸਕਦੇ ਹਨ।



