ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਆਸੇ-ਪਾਸੇ ਲੜੀਵਾਰ ਬੰਬ ਧਮਾਕਿਆਂ ਦੇ ਮੁਲਜ਼ਮ ਆਜ਼ਾਦਬੀਰ ਸਿੰਘ ਨੇ ਪੁਲਿਸ ਹਿਰਾਸਤ ਵਿਚ ਵੱਡੇ ਖ਼ੁਲਾਸਾ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ 15 ਥਾਵਾਂ ’ਤੇ ਧਮਾਕੇ ਕਰ ਕੇ ਦਹਿਸ਼ਤ ਫੈਲਾਉਣੀ ਸੀ। ਇਸ ਦੇ ਲਈ ਉਹ ਸ਼ਹਿਰ ਵਿਚ ਟਿਕਾਣਿਆਂ ਦੀ ਭਾਲ ਕਰ ਰਿਹਾ ਸੀ।
ਆਜ਼ਾਦਬੀਰ ਨੇ ਮੰਨਿਆ ਕਿ ਦੂਜੇ ਧਮਾਕੇ ਤੋਂ ਬਾਅਦ ਉਹ ਮੌਕੇ ’ਤੇ ਗਿਆ ਸੀ ਅਤੇ ਉਥੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਪੁਲਿਸ ਮੁਲਾਜ਼ਮਾਂ ਨੂੰ ਦਿੱਤੇ ਸਨ। ਪੁਲਿਸ ਨੇ ਉਸ ’ਤੇ ਕਾਰਵਾਈ ਕਰਨ ਦੀ ਬਜਾਏ ਪੋਸਟਰ ਲਪੇਟ ਕੇ ਆਪਣੀ ਜੇਬ ਵਿਚ ਪਾ ਲਿਆ। ਫਿਲਹਾਲ ਆਜ਼ਾਦਬੀਰ ਸਿੰਘ, ਪਟਾਕੇ ਕਾਰੋਬਾਰੀ ਸਾਹਿਬ ਸਿੰਘ ਸਾਬਾ ਸਮੇਤ 5 ਮੁਲਜ਼ਮਾਂ ਨੂੰ ਸੋਮਵਾਰ ਸ਼ਾਮ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਬਾਬਾ ਬਕਾਲਾ ਦੇ ਰਹਿਣ ਵਾਲੇ ਆਜ਼ਾਦਬੀਰ ਸਿੰਘ ਨੇ ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਨੇੜੇ ਲਗਾਤਾਰ ਤਿੰਨ ਧਮਾਕੇ ਕਰ ਕੇ ਦਹਿਸ਼ਤ ਪੈਦਾ ਕਰ ਦਿੱਤੀ ਸੀ।



