ਥਾਣੇ ਵਿੱਚ ਨੌਜਵਾਨ ਨੇ ਨਿਗਲਿਆ ਜ਼ਹਿਰ, ਜੇਬ ਵਿਚੋਂ ਮਿਲੇ ਕਾਗਜ਼ ਨੇ ਕੀਤੀ ਪੂਰੀ ਕਹਾਣੀ ਬਿਆਨ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪਿੰਡ ਕੋਟਲੀ ਦੇਵਨ ਨਿਵਾਸੀ ਇੱਕ ਕਿਸਾਨ ਪਰਿਵਾਰ ਦੇ ਨੌਜਵਾਨ ਦਾ ਥਾਣੇ ‘ਚ ਜ਼ਹਿਰ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪਿੰਡ ਕੋਟਲੀ ਦੇਵਨ ਨਿਵਾਸੀ ਇੱਕ ਕਿਸਾਨ ਪਰਿਵਾਰ ਦੇ ਨੌਜਵਾਨ ਦਾ ਥਾਣੇ ‘ਚ ਜ਼ਹਿਰ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ,  ਦੇਰ ਸ਼ਾਮ ਸਦਰ ਮੁਕਤਸਰ ਥਾਣੇ ਪਹੁੰਚ ਕੇ ਨੌਜਵਾਨ ਨੇ ਜਹਿਰੀਲਾ ਸਪਰੇ ਨਿਗਲ ਲਿਆ ਸੀ। ਨੌਜਵਾਨ ਦੀ ਇਸ ਹਰਕਤ ਕਾਰਨ ਥਾਣੇ ‘ਚ ਹਫੜਾ-ਦਫੜੀ ਮਾਹੌਲ ਬਣ ਗਿਆ। ਉਸੇ ਸਮੇਂ, ਨੌਜਵਾਨ ਦੀ ਹਾਲਤ ਵੀ ਵਿਗੜਨ ਲੱਗੀ। ਦੱਸਿਆ ਜਾ ਰਿਹਾ ਹੈ ਕਿ, ਨੌਜਵਾਨ ਨੂੰ ਪੁਲਿਸ ਜੀਪ ‘ਚ ਲਿਜਾ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਨੌਜਵਾਨ ਦੀ ਹਾਲਾਤ ਗੰਭੀਰ ਹੋਣ ਚਲਦਿਆਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਦੇ ਹਸਪਤਾਲ ‘ਚ ਰੈਫ਼ਰ ਕਰ ਦਿੱਤਾ। ਹਾਲਾਂਕਿ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਨੌਜਵਾਨ ਦੀ ਜੇਬ ਵਿਚੋਂ ਪੁਲਿਸ ਨੂੰ ਇਕ ਕਾਗਜ਼ ਬਰਾਮਦ ਹੋਇਆ ਹੈ,  ਜਿਸ ‘ਤੇ ਇਕ ਕਾਰੋਬਾਰੀ ਨੂੰ ਆਪਣੀ ਖ਼ੁਦਕੁਸ਼ੀ ਦਾ ਜਿੰਮੇਵਾਰ ਦੱਸਿਆ ਹੈ, ਜਿਸਨੇ ਉਸ ਨੂੰ ਇਹ ਕਦਮ ਚੁਕੱਣ ਲਈ ਮਜਬੂਰ ਕੀਤਾ ਹੈ।

ਜਾਣਕਾਰੀ ਮੁਤਾਬਿਕ ਸਵਰਨ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਜ਼ਿਲ੍ਹਾ ਕੋਟਲੀ ਦੇਵਨ ਪਿੰਡ ਦੇਰ ਸ਼ਾਮ ਸਾਢੇ ਚਾਰ ਵਜੇ ਥਾਣਾ ਸਦਰ ਪਹੁੰਚੇ ਸਨ।  ਨੌਜਵਾਨ ਨੇ ਹੱਥ ਵਿੱਚ ਇੱਕ ਕਟੋਰਾ ਫੜਿਆ ਹੋਇਆ ਸੀ। ਉੱਥੇ ਪਹੁੰਚ ਕੇ  ਉਸਨੇ ਸਪਰੇਅ ਨਿਗਲ ਲਈ।

ਨੌਜਵਾਨ ਦੀ ਨਾਜ਼ੁਕ ਹਾਲਤ ਕਾਰਨ ਉਸਨੂੰ ਪਹਿਲਾਂ ਮੁਕਤਸਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉਸ ਕੋਲੋਂ ਇਕ ਕਾਗਜ਼ਾਤ ਬਰਾਮਦ ਹੋਇਆ ਹੈ ਜਿਸ ‘ਤੇ ਨੌਜਵਾਨ ਨੇ ਲਿਖਿਆ ਹੈ ਕਿ ਬੁੱਧਰਾਮ ਰੰਗਾ ਵਾਲਾ ਕਾਰਨ ਵਿੱਕੀ ਸਿੰਘ ਆਪਣੀ ਜਾਨ ਦੇ ਰਿਹਾ ਹੈ। ਨੌਜਵਾਨ ਦੇ ਪਿਤਾ ਜਸਕਰਨ ਸਿੰਘ ਦਾ ਕਹਿਣਾ ਹੈ ਕਿ, ਉਸ ਦੇ ਪੁਤੱਰ ਨੂੰ ਵਿੱਕੀ ਸਿੰਘ ਬੁਧਰਾਮ ਰੰਗਾ ਵਾਲਾ ਵਲੋਂ ਗੈਰ ਕਾਨੂੰਨੀ ਢੰਗ ਨਾਲ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *