ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ :11 ਫਰਵਰੀ ਦੇ ਚੋਣ ਨਤੀਜਿਆਂ ਦੇ ਵਿਚ ਆਮ ਆਦਮੀ ਪਾਰਟੀ ਨੇ 70 ਸੀਟਾਂ ਵਿਚੋਂ 68 ਸੀਟਾਂ ਜਿੱਤ ਕੇ ਪੂਰਨ ਬਹੁਮੱਤ ਹਾਸਲ ਕੀਤਾ ਜਿਸ ਨੂੰ ਲੈ ਕੇ ਪਾਰਟੀ ਦਾ ਹਰ ਆਗੂ ਅਤੇ ਵਰਕਰ ਜਿੱਤ ਦੇ ਜਸ਼ਨ ਵਿਚ ਡੁੱਬਿਆ ਹੋਇਆ ਸੀ ਪਰ ਉੱਥੇ ਹੀ ਇਸ ਰੰਗ ਵਿਚ ਭੰਗ ਉਦੋਂ ਪੈ ਗਿਆ ਜਦੋਂ ਮਹਿਰੋਲੀ ਸੀਟ ਤੋਂ ਆਪ ਦੇ ਚੁਣੇ ਗਏ ਉਮੀਦਵਾਰ ਨਰੇਸ਼ ਯਾਦਵ ਦੇ ਕਾਫਿਲੇ ਉੱਤੇ ਗੋਲੀਆਂ ਚੱਲ ਗਈਆਂ ਜਿਸ ਦੌਰਾਨ ਇਕ ਪਾਰਟੀ ਵਰਕਰ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਮਹਿਰੋਲੀ ਵਿਧਾਨ ਸਭਾ ਸੀਟ ਤੋਂ ਜਿੱਤੇ ਕੇ ਆਪ ਦੇ ਉਮੀਦਵਾਰ ਨਰੇਸ਼ ਯਾਦਵ ਆਪਣੇ ਸਮੱਰਥਕਾਂ ਨਾਲ ਇਕ ਜੀਪ ਵਿਚ ਸਵਾਰ ਹੋ ਕੇ ਕੇ ਮੰਦਰ ਦਰਸ਼ਨ ਕਰਨ ਗਏ ਸਨ ਇਸ ਦੌਰਾਨ ਉਨ੍ਹਾਂ ਨਾਲ ਹੋਰ ਦੋ ਗੱਡੀਆਂ ਵੀ ਸਨ ਜਿਨ੍ਹਾਂ ਵਿਚ ਪਾਰਟੀ ਵਰਕਰ ਸਵਾਰ ਸਨ ਪਰ ਜਦੋਂ ਉਹ ਮੰਦਰ ਤੋਂ ਵਾਪਸ ਘਰ ਆ ਰਹੇ ਸਨ ਤਾਂ ਉਨ੍ਹਾਂ ਦੇ ਕਾਫਿਲੇ ਉੱਤੇ ਕੁੱਝ ਹਮਲਾਵਾਰਾਂ ਨੇ ਫਾਇੰਰਿਗ ਕਰ ਦਿੱਤੀ।

ਇਸ ਫਾਇੰਰਿਗ ਵਿਚ ਨਰੇਸ਼ ਯਾਦਵ ਦਾ ਤਾਂ ਬਚਾਅ ਹੋ ਗਿਆ ਪਰ ਉਨ੍ਹਾਂ ਦੀ ਪਿੱਛੇ ਵਾਲੀ ਸੀਟ ਉੱਤੇ ਬੈਠੇ ਇਕ ਵਰਕਰ ਉੱਤੇ ਗੋਲੀ ਲੱਗ ਗਈ ਅਤੇ ਉਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਇਸ ਪੂਰੀ ਘਟਨਾ ਵਿਚ ਇਕ ਹੋਰ ਪਾਰਟੀ ਵਰਕਰ ਵੀ ਜਖ਼ਮੀ ਹੋ ਗਿਆ ਅਤੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ । ਘਟਨਾ ਦੀ ਜਾਣਕਾਰੀ ਆਮ ਆਦਮੀ ਪਾਰਟੀ ਨੇ ਦੇਰ ਰਾਤ 12:20 ਉੱਤੇ ਟਵੀਟ ਕਰ ਦਿੱਤੀ।

ਇਸ ਵਾਰਦਾਤ ਵਿਚ ਵਾਰ-ਵਾਰ ਬਚੇ ਨਰੇਸ਼ ਯਾਦਵ ਨੇ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ ਹਮਲੇ ਦਾ ਕਾਰਨਾਂ ਦਾ ਮੈਨੂੰ ਪਤਾ ਨਹੀਂ ਹੈ ਪਰ ਇਹ ਹਮਲਾ ਅਚਾਨਕ ਹੋਇਆ ਅਤੇ 4 ਰਾਊਂਡ ਫਾਇਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਿਸ ਵਾਹਨ ਉੱਤੇ ਹਮਲਾ ਕੀਤਾ ਗਿਆ ਉਸ ਵਿਚ ਉਹ ਸਵਾਰ ਸਨ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਜੇਕਰ ਪੁਲਿਸ ਪੁਲਿਸ ਚੰਗੀ ਤਰ੍ਹਾਂ ਨਾਲ ਜਾਂਚ ਕਰੇਗੀ ਤਾਂ ਹਮਲਾਵਾਰਾਂ ਦੀ ਜ਼ਰੂਰ ਪਹਿਚਾਣ ਕਰ ਲੈਵੇਗੀ।
ਦੂਜੇ ਪਾਸੇ ਇਸ ਪੂਰੇ ਮਾਮਲੇ ਉੱਤੇ ਪੁਲਿਸ ਨੇ ਦੱਸਿਆ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਕ ਆਦਮੀ ਨੂੰ ਗਿਰਫ਼ਤਾਰ ਵੀ ਕਰ ਲਿਆ ਗਿਆ ਹੈ। ਪੁਲਿਸ ਮੁਕਤਾਬਕ ਇਹ ਨਿੱਜੀ ਰੰਜਿਸ਼ ਦਾ ਮਾਮਲਾ ਹੈ ਅਤੇ ਇਸ ਦਾ ਰਾਜਨੀਤੀ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ ਹੈ। ਦੱਸ ਦਈਏ ਕਿ ਆਪ ਦੇ ਉਮੀਦਵਾਰ ਨਰੇਸ਼ ਯਾਦਵ ਨੇ ਮਹਿਰੋਲੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਕੇ 18 ਹਜ਼ਾਰ ਤੋਂ ਵੱਧ ਵੋਟਾਂ ਨਾਲ ਇਹ ਸੀਟ ਜਿੱਤੀ ਹੈ ਅਤੇ ਭਾਜਪਾ ਦੇ ਉਮੀਦਵਾਰ ਕੁਸੁਮ ਖੰਨੀ ਨੂੰ ਹਰਾਇਆ ਹੈ।
https://www.facebook.com/LivingIndiaNewschannel/videos/640329436800825/
