ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਚ ਕੁਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੁਝ ਬਦਮਾਸ਼ਾਂ ਨੇ ਪਿਓ ਪੁੱਤ ਤੇ ਘਾਤਕ ਹਮਲਾ ਕਰ ਦਿੱਤਾ ਜਿਸ ਕਾਰਨ ਦੋਵੇ ਪਿਓ ਪੁੱਤ ਗੰਭੀਰ ਜਖਮੀ ਹੋ ਗਏ।
https://www.facebook.com/LivingIndiaNewschannel/videos/956100774725503/
ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜੀਸ਼ ਦੇ ਚੱਲਦੇ ਦੋਵੇ ਪਿਓ ਪੁੱਤ ਤੇ ਕੁਝ ਨੌਜਵਾਨਾਂ ਨੇ ਕਿਰਪਾਨਾ ਦੇ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਦੋਵੇ ਜਖਮੀ ਹੋ ਗਏ। ਉੱਥੇ ਹੀ ਇਸ ਹਮਲੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ।
ਨਾਲ ਹੀ ਇਸ ਮਾਮਲੇ ਤੇ ਪੀੜਤ ਨੇ ਪੁਲਿਸ ਵਾਲਿਆਂ ਤੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਨੇ ਕੰਟਰੋਲ ਰੂਮ ਚ ਫੋਨ ਕੀਤਾ ਸੀ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ। ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


