ਬਿੱਗ-ਬੌਸ 13: ਜਾਨ ਸਿਨੇ ਨੇ ਸ਼ੇਅਰ ਕੀਤੀ ਆਸਿਮ ਰਿਆਜ ਦੀ ਤਸਵੀਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿੱਗ-ਬੌਸ ਸੀਜ਼ਨ 13 ‘ਚ ਆਏ ਦਿਨ ਕੋਈ ਨਾ ਕੋਈ ਰੋਮਾਂਚਿਕ ਮੋੜ ਆ ਰਿਹਾ ਹੈ। ਹਰ ਕੋਈ ਆਪਣੇ ਪਸੰਦੀਦਾ ਘਰਵਾਲੇ ਨੂੰ ਜਿਤਾਉਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿੱਗ-ਬੌਸ ਸੀਜ਼ਨ 13 ‘ਚ ਆਏ ਦਿਨ ਕੋਈ ਨਾ ਕੋਈ ਰੋਮਾਂਚਿਕ ਮੋੜ ਆ ਰਿਹਾ ਹੈ। ਹਰ ਕੋਈ ਆਪਣੇ ਪਸੰਦੀਦਾ ਘਰਵਾਲੇ ਨੂੰ ਜਿਤਾਉਣ ਲਈ ਜੋਰ ਲਾ ਰਿਹਾ ਹੈ। ਦਰਸ਼ਕਾਂ ‘ਚ ਵੀ ਬਿੱਗ-ਬੌਸ 13 ਪ੍ਰਤੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹੁਣ ਵੇਖਣ ਵਿੱਚ ਆਇਆ ਹੈ ਕਿ, ਕੇਵਲ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਬਿੱਗ-ਬੌਸ 13 ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਇਸੇ ਦੇ ਸੰਧਰਭ ‘ਚ ਹੀ ਬੁਧਵਾਰ ਨੂੰ ਹਾਲੀਵੁੱਡ ਦੇ ਅਦਾਕਾਰ ਅਤੇ WWE ਦੇ ਖਿਡਾਰੀ ਜਾਨ ਸਿਨਾ ਨੇ ਬਿੱਗ-ਬੌਸ 13 ਦੇ ਕੰਟੈਸਟੈਂਟ ਆਸਿਮ ਰਿਆਜ਼ ਦੀ ਤਸਵੀਰ ਸਾਂਝੀ ਕੀਤੀ ਹੈ। ਇੰਸਟਾਗ੍ਰਾਮ ਦੇ ਆਪਣੇ ਅਧਿਕਾਰਿਤ ਅਕਾਊਂਟ ‘ਤੇ ਜਾਨ ਸਿਨਾ ਨੇ ਆਸਿਮ ਦੀ ਕੇਵਲ ਤਸਵੀਰ ਹੀ ਸ਼ੇਅਰ ਕੀਤੀ ਹੈ। ਹਾਲਾਂਕਿ ਜਾਨ ਸਿਨਾ ਨੇ ਇਸ ਤਸਵੀਰ ਦੇ ਬਾਰੇ ‘ਚ ਕੁਝ ਨਹੀ ਕਿਹਾ ਪਰ ਸਮਝਿਆ ਇਹੀ ਜਾ ਰਿਹਾ ਹੈ ਕਿ, ਇਸ ਤਸਵੀਰ ਦੇ ਸ਼ੇਅਰ ਕਰਨ ਨਾਲ ਹੀ ਜਾਨ ਸਿਨਾ ਨੇ ਆਸਿਮ ਰਿਆਜ ਨੂੰ ਆਪਣੀ ਸਪੋਟ ਜਾਹਿਰ ਕੀਤੀ ਹੈ। ਹੁਣ ਇਸ ਤਸਵੀਰ ਦੇ ਜਾਰੀ ਹੋਣ ਤੋਂ ਬਾਅਦ ਆਸਿਮ ਦੇ ਫੈਨ ਵੀ ਇਸ ਗੱਲ ‘ਤੇ ਮਾਣ ਮਹਿਸੂਸ ਕਰ ਰਹੇ ਹਨ।

https://www.instagram.com/p/B8L10qAlsxL/

 

ਕਮਾਲ ਆਰ ਖਾਨ ਨੇ ਆਸਿਮ ਨੂੰ ਦੱਸਿਆ ਸਟਾਰ

ਜਾਨ ਸਿਨਾ ਦੁਆਰਾ ਆਸਿਮ ਦੀ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝੀ ਕਰਨ ਤੋਂ ਬਾਅਦ ਸ਼ੋਸ਼ਲ ਮੀਡੀਆ ‘ਤੇ ਆਸਿਮ ਦੇ ਨਾਮ ਦੀ ਲਗਾਤਾਰ ਚਰਚਾ ਹੋ ਰਹੀ ਹੈ। ਆਸਿਮ ਦੀ ਤਸਵੀਰ ਨੇ ਇਹ ਸਾਬਿਤ ਤਾਂ ਕਰ ਦਿੱਤਾ ਕਿ, ਆਸਿਮ ਦੀ ਲੋਕਪ੍ਰਿਯਤਾ ਕੇਵਲ ਭਾਰਤ ਵਿੱਚ ਨਹੀਂ ਸਗੋ wwe ਤੱਕ ਵੀ ਪਹੁੰਚੀ ਗਈ ਹੈ। ਜਾਨ ਸਿਨਾ ਦੀ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਮਸ਼ਹੂਰ ਐਕਟਰ ਅਤੇ ਪ੍ਰੋਡਿਊਸਰ ਕਮਾਲ ਆਰ ਖਾਨ ਨੇ ਟਵੀਟ ਕਰਦਿਆਂ ਕਿਹਾ ਕਿ, ਆਸਿਮ ਤਾਂ ਸਟਾਰ ਬਣ ਗਿਆ ਹੈ।

ਇਸ ਤੋਂ ਇਲਾਵਾ ਲੋਕ ਸ਼ੋਸ਼ਲ ਮੀਡੀਆ ਜ਼ਰੀਏ ਆਸਿਮ ਨੂੰ ਬਿੱਗ-ਬਾਸ 13 ਦਾ ਵਿਜੇਤਾ ਵੀ ਕਰਾਰ ਦੇ ਰਹੇ ਹਨ। ਹੁਣ ਵੇਖਣਾ ਹੋਵੇਗਾ ਕਿ, ਆਸਿਮ ਰਿਆਜ ਨੂੰ ਜਾਨ ਸਿਨਾ ਦੀ ਸਪੋਟ ਦਾ ਕਿੰਨਾ ਫਾਇਦਾ ਮਿਲਦਾ ਹੈ। ਕੀ ਸੱਚਮੁੱਚ ਆਸਿਮ ਬਿੱਗ-ਬਾਸ 13 ਦਾ ਜੇਤੂ ਘੋਸ਼ਿਤ ਹੁੰਦੇ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।

Leave a Reply

Your email address will not be published. Required fields are marked *