ASI ਦੀ ਗੁੰਡਾਗਰਦੀ: ਰੇਹੜੀ ਵਾਲਿਆਂ ਨੂੰ ਮਾਰੇ ‘ਥੱਪੜ’ (ਵੀਡੀਓ)

ਬਠਿੰਡਾ: ਥਾਣਾ ਸਿਵਲ ਲਾਈਨ ਵਿਚ ਤਾਇਨਾਤ ਇਕ ਏ.ਐੱਸ.ਆਈ.ਵਲੋਂ ਗਰੀਬ ਰੇਹੜੀ ਵਾਲਿਆਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ…

ਬਠਿੰਡਾ: ਥਾਣਾ ਸਿਵਲ ਲਾਈਨ ਵਿਚ ਤਾਇਨਾਤ ਇਕ ਏ.ਐੱਸ.ਆਈ.ਵਲੋਂ ਗਰੀਬ ਰੇਹੜੀ ਵਾਲਿਆਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਭੱਟੀ ਰੋਡ ‘ਤੇ ਥਾਣਾ ਸਿਵਲ ਲਾਈਨ ਦੀ ਗੱਡੀ ਆਉਂਦੀ ਹੈ। ਜਿਸ ’ਚੋਂ ਇਕ ਏ.ਐੱਸ.ਆਈ ਉਤਰਦਾ ਹੈ ਅਤੇ ਸੜਕ ਕਿਨਾਰੇ ਰੇਹੜੀ ਸੰਚਾਲਕਾਂ ਦੇ ‘ਥੱਪੜ’ ਮਾਰਦਾ ਦਿਖਾਈ ਦੇ ਰਿਹਾ ਹੈ।

Also Read: ਆਰਿਅਨ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਝਟਕਾ, BYJU’S ਨੇ ਰੋਕੇ ਸਾਰੇ ਵਿਗਿਆਪਨ

ਪੁਲਿਸ ਮੁਲਾਜ਼ਮ ਵਲੋਂ ਗਰੀਬ ਲੋਕਾਂ ਦੀ ਕੀਤੀ ਕੁੱਟਮਾਰ ਕਾਰਨ ਲੋਕਾਂ ਵਿਚ ਪੁਲਿਸ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰੇਹੜੀ ਸੰਚਾਲਕ ਸੰਜੂ ਨੇ ਦੱਸਿਆ ਕਿ ਉਹ ਭੱਟੀ ਰੋਡ ’ਤੇ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ ਅਤੇ ਉਸ ਦਾ ਪਿਤਾ ਬੀਮਾਰ ਹੈ। ਉਨ੍ਹਾਂ ਕਿਹਾ ਕਿ ਬੀਤੀ ਸ਼ਾਮ ਥਾਣਾ ਸਿਵਲ ਲਾਈਨ ਵਿਚ ਤਾਇਨਾਤ ਏ.ਐੱਸ.ਆਈ ਸੁਖਮਿੰਦਰ ਸਿੰਘ ਆਇਆ ਅਤੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦਕਿ ਉਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਪਹਿਲਾਂ ਹੀ ਉਹ ਮੰਦੀ ਦੀ ਮਾਰ ਝੱਲ ਰਹੇ ਹਨ ਪਰ ਪੁਲਿਸ ਵਲੋਂ ਵੀ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।

Also Read: ਪੰਜਾਬ ‘ਚ ਬਲੈਕਆਊਟ ਦਾ ਖਤਰਾ, ਤਿੰਨ ਥਰਮਲ ਪਲਾਂਟਾਂ ਦੇ 4 ਯੂਨਿਟ ਬੰਦ

Leave a Reply

Your email address will not be published. Required fields are marked *