ਲੁਧਿਆਣਾ ਵਿਚ ਬੀਤੀ ਰਾਤ ਨਸ਼ੇ ਵਿਚ ਧੁੱਤ ਏਐਸਆਈ ਨੇ ਵੱਡਾ ਹਾਦਸਾ ਕਰ ਦਿੱਤਾ। ਤੇਜ਼ ਰਫ਼ਤਾਰ ਕਾਰ ਨਾਲ ਸੜਕ ਕਿਨਾਰੇ ਆਈਸਕ੍ਰੀਮ ਖਾ ਰਹੇ ਪੀਸੀਆਰ ਸਕੁਐਡ ਦੇ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ। ਉਹ ਉਨ੍ਹਾਂ ਨੂੰ ਕਾਰ ਨਾਲ ਕਰੀਬ 15 ਮੀਟਰ ਤੱਕ ਧਰੀੜਦਾ ਹੀ ਲੈ ਗਿਆ। ਇਸ ਹਾਦਸੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਇੱਕ ਹੋਰ ਮੁਲਾਜ਼ਮ ਦੀ ਲੱਤ ਵੀ ਟੁੱਟ ਗਈ। ਮ੍ਰਿਤਕ ਪੁਲਿਸ ਮੁਲਾਜ਼ਮ ਦਾ ਨਾਮ ਆਕਾਸ਼ਦੀਪ ਹੈ। ਆਕਾਸ਼ਦੀਪ ਦਾ ਸਿਰ ਕਾਰ ਦੇ ਟਾਇਰ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਖ਼ਮੀ ਸਾਥੀ ਏਐਸਆਈ ਸਤਨਾਮ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਟੀਮ ਨੇ ਮੁਲਜ਼ਮ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਨੂੰ ਉਸੇ ਰਾਤ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮ ਏਐਸਆਈ ਦੀ ਪਛਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ ਜੋ ਥਾਣਾ ਡਵੀਜ਼ਨ ਨੰਬਰ ਦੋ ਵਿਚ ਤਾਇਨਾਤ ਹੈ। ਬੀਤੀ ਰਾਤ ਉਹ ਕਰੀਬ ਸਾਢੇ 12 ਵਜੇ ਜਲੰਧਰ ਬਾਈਪਾਸ ਆ ਰਿਹਾ ਸੀ ਕਿ ਨਸ਼ੇ ਵਿਚ ਟੁੰਨ ਹੋਣ ਕਾਰਨ ਇਹ ਹਾਦਸਾ ਕਰ ਦਿੱਤਾ। ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਏਐਸਆਈ ਸਿਵਲ ਡਰੈਸ ਵਿਚ ਸੀ। ਲੋਕਾਂ ਨੇ ਹਾਦਸਾ ਵੇਖ ਪੁਲਿਸ ਨੂੰ ਸੂਚਨਾ ਦਿੱਤੀ। ਐਸਐਚਓ ਜੈਦੀਪ ਜਾਖੜ ਮੌਕੇ ਉਤੇ ਪਹੁੰਚੇ ਤੇ ਦੋਵਾਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਆਕਾਸ਼ਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ।
ਨਸ਼ੇ ਵਿਚ ਟੁੰਨ ਸੀ ਏਐਸਆਈ, ਤੇਜ਼ ਰਫਤਾਰ ਕਾਰ ਨਾਲ ਆਈਸਕ੍ਰੀਮ ਖਾਂਦੇ ਦੋ ਪੀਸੀਆਰ ਮੁਲਾਜ਼ਮਾਂ ਨੂੰ ਘਸੀਟਦਾ ਲੈ ਗਿਆ, ਇਕ ਦੀ ਮੌਤ
ਲੁਧਿਆਣਾ ਵਿਚ ਬੀਤੀ ਰਾਤ ਨਸ਼ੇ ਵਿਚ ਧੁੱਤ ਏਐਸਆਈ ਨੇ ਵੱਡਾ ਹਾਦਸਾ ਕਰ ਦਿੱਤਾ। ਤੇਜ਼ ਰਫ਼ਤਾਰ ਕਾਰ ਨਾਲ ਸੜਕ ਕਿਨਾਰੇ ਆਈਸਕ੍ਰੀਮ ਖਾ ਰਹੇ ਪੀਸੀਆਰ ਸਕੁਐਡ ਦੇ…
