Work from home ਖ਼ਤਮ ਹੁੰਦੇ ਹੀ TCS ‘ਚ ਲੱਗੀ ਅਸਤੀਫ਼ਿਆ ਦੀ ਝੜੀ

ਨਵੀਂ ਦਿੱਲੀ: ਕੋਰੋਨਾ ਦੌਰਾਨ ਵਰਕ ਫਰਾਮ ਹੋਮ ਸ਼ੁਰੂ ਹੋਣ ਨਾਲ ਸਾਰਿਆ ਨੂੰ ਪਹਿਲਾ ਮੁਸ਼ਕਿਲ ਲੱਗ ਰਿਹਾ ਸੀ ਪਰ ਬਾਅਦ ਵਿੱਚ ਇਹੀ ਵਧੀਆ ਲੱਗਣ ਲੱਗ ਗਿਆ…

ਨਵੀਂ ਦਿੱਲੀ: ਕੋਰੋਨਾ ਦੌਰਾਨ ਵਰਕ ਫਰਾਮ ਹੋਮ ਸ਼ੁਰੂ ਹੋਣ ਨਾਲ ਸਾਰਿਆ ਨੂੰ ਪਹਿਲਾ ਮੁਸ਼ਕਿਲ ਲੱਗ ਰਿਹਾ ਸੀ ਪਰ ਬਾਅਦ ਵਿੱਚ ਇਹੀ ਵਧੀਆ ਲੱਗਣ ਲੱਗ ਗਿਆ ਹੈ। ਹੁਣ ਦੇਸ਼ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀ TCS ਵੱਲੋਂ ਕਿਹਾ ਗਿਆ ਕਿ ਕੰਪਨੀ ‘ਚ ਔਰਤਾਂ ਦੀ ਨੌਕਰੀ ਛੱਡਣ ਦੀ ਦਰ ਮਰਦਾਂ ਨਾਲੋਂ ਵਧ ਗਈ ਹੈ। ਇਸਦੇ ਪਿੱਛੇ ਵੱਡਾ ਕਾਰਨ ਕੰਪਨੀ ਵੱਲੋਂ ਵਰਕ ਫਰਾਮ ਹੋਮ ਨੂੰ ਖ਼ਤਮ ਕਰਨਾ ਹੈ। 

ਕੰਪਨੀ ਦੇ ਚੀਫ਼ ਐੱਚਆਰ ਦਾ ਬਿਆਨ

ਕੰਪਨੀ ਦੇ ਚੀਫ ਐੱਚਆਰ ਮਿਲਿੰਦ ਲੱਕੜ ਨੇ ਦੱਸਿਆ ਕਿ ਕੰਪਨੀ ਦੇ ਕੁੱਲ 6 ਲੱਖ ਮੁਲਾਜ਼ਮਾਂ ‘ਚੋਂ ਲਗਭਗ 35 ਫੀਸਦੀ ਮਹਿਲਾਵਾਂ ਹਨ। ਪਹਿਲਾਂ ਦੇ ਸਮੇਂ ਔਰਤਾਂ ਲਈ ਨੌਕਰੀ ਛੱਡਣ ਦੀ ਦਰ ਮਰਦਾਂ ਦੇ ਮੁਕਾਬਲੇ ਘੱਟ ਜਾਂ ਬਰਾਬਰ ਰਹੀ ਹੈ।

ਔਰਤਾਂ ਦੇ ਨੌਕਰੀ ਛੱਡਣ ਦੀ ਦਰ ਕਿਉਂ ਜ਼ਿਆਦਾ ?

ਟੀਸੀਐਸ ਦੀ ਸਾਲਾਨਾ ਰਿਪੋਰਟ ਵਿੱਚ ਪ੍ਰਕਾਸ਼ਿਤ ਇਕ ਇੰਟਰਵਿਊ ਵਿਚ ਐਚਆਰ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਮਹਾਮਾਰੀ ਦੌਰਾਨ ਕੁਝ ਔਰਤਾਂ ਨੇ ਘਰ ਤੋਂ ਕੰਮ ਕਰਨ ਕਾਰਨ ਆਪਣੇ ਪ੍ਰਬੰਧਾਂ ਵਿਚ ਬਦਲਾਅ ਕੀਤਾ ਜਿਸ ਕਾਰਨ ਸਭ ਕੁਝ ਆਮ ਵਾਂਗ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਦੁਬਾਰਾ ਦਫ਼ਤਰ ਆਉਣ ਤੋਂ ਰੋਕਿਆ ਜਾ ਰਿਹਾ ਹੈ।

Leave a Reply

Your email address will not be published. Required fields are marked *