NCB ਪੰਚਨਾਮੇ ‘ਚ ਖੁਲਾਸਾ, ਆਰਿਅਨ ਨੇ ਕਬੂਲੀ ਡਰੱਗਸ ਲਿਜਾਣ ਦੀ ਗੱਲ

ਮੁੰਬਈ: ਡਰੱਗਸ ਪਾਰਟੀ ਮਾਮਲੇ ‘ਚ ਐਨਸੀਬੀ ਵੱਲੋਂ ਦਾਇਰ ਪੰਚਨਾਮਾ ‘ਚ ਖੁਲਾਸਾ ਹੋਇਆ ਹੈ ਕਿ ਸ਼ਾਹਰੁਖ ਖਾਨ ਦੇ ਬੇਟੇ ਨੇ ਡਰੱਗਸ ਲਿਜਾਣ ਦੀ ਗੱਲ ਖੁਦ ਕਬੂਲੀ…

ਮੁੰਬਈ: ਡਰੱਗਸ ਪਾਰਟੀ ਮਾਮਲੇ ‘ਚ ਐਨਸੀਬੀ ਵੱਲੋਂ ਦਾਇਰ ਪੰਚਨਾਮਾ ‘ਚ ਖੁਲਾਸਾ ਹੋਇਆ ਹੈ ਕਿ ਸ਼ਾਹਰੁਖ ਖਾਨ ਦੇ ਬੇਟੇ ਨੇ ਡਰੱਗਸ ਲਿਜਾਣ ਦੀ ਗੱਲ ਖੁਦ ਕਬੂਲੀ ਹੈ। ਐਨਸੀਬੀ ਦੇ ਪੰਚਨਾਮੇ ਦੇ ਮੁਤਾਬਕ ਕਿਹਾ ਗਿਆ ਹੈ ਕਿ ਆਰਿਅਨ ਖਾਨ ਤੇ ਅਰਬਾਜ਼ ਮਰਚੈਂਟ ਨੇ ਛਾਪੇਮਾਰੀ ਵਾਲੇ ਦਿਨ ਫੜੇ ਜਾਣ ਤੋਂ ਬਾਅਦ ਡਰੱਗਸ ਦੀ ਗੱਲ ਕਬੂਲੀ ਸੀ। 

Also Read: ਦੇਸ਼ ‘ਚ ਕੋਰੋਨਾ ਦੀ ਧੀਮੀ ਪਈ ਰਫਤਾਰ, ਪਿਛਲੇ 24 ਘੰਟਿਆਂ ‘ਚ 19,740 ਮਾਮਲੇ ਦਰਜ

ਅਰਬਾਜ਼ ਮਰਚੈਂਟ ਨੇ ਜਾਂਚ ਅਧਿਕਾਰੀ ਦੇ ਸਾਹਮਣੇ ਜੁੱਤੇ ਤੇ ਜਿਪ ਲੌਕ ਪਾਊਚ ‘ਚ ਚਰਸ ਛਿਪਾ ਕੇ ਲਿਜਾਣ ਦੀ ਗੱਲ ਕਬੂਲੀ ਸੀ। ਆਰਿਅਨ ਤੇ ਅਰਬਾਜ਼ ਨੇ ਇਕੱਠੇ ਚਰਸ ਲੈਣ ਦੀ ਗੱਲ ਕਬੂਲੀ ਸੀ। ਦੋਵਾਂ ਨੇ ਮੰਨਿਆ ਕਿ ਉਹ ਇਸ ਚਰਸ ਦਾ ਇਸਤੇਮਾਲ ਕਰੂਜ਼ ਪਾਰਟੀ ਦੌਰਾਨ ਕਰਨ ਵਾਲੇ ਸਨ। ਕਰੂਜ਼ ਡਰੱਗਸ ਮਾਮਲੇ ‘ਚ ਫਸੇ ਅਦਾਕਾਰ ਸ਼ਾਹਰੁਖ਼ ਖਾਨ ਦੇ ਬੇਟੇ ਆਰਿਅਨ ਖਾਨ ਨੂੰ ਇਸ ਮਾਮਲੇ ‘ਚ ਰਾਹਤ ਨਹੀਂ ਮਿਲੀ। ਆਰਿਅਨ ਦੇ ਵਕੀਲ ਵੱਲੋਂ ਮੁੰਬਈ ਦੇ ਕਿਲ੍ਹਾ ਕੋਰਟ ‘ਚ ਲਾਈ ਗਈ ਜ਼ਮਾਨਤ ਪਟੀਸ਼ਨ ਸ਼ੁੱਕਰਵਾਰ ਕੋਰਟ ਨੇ ਖਾਰਜ ਕਰ ਦਿੱਤੀ। ਅਜਿਹੇ ‘ਚ ਸ਼ੁੱਕਰਵਾਰ ਦੀ ਰਾਤ ਆਰਿਅਨ ਅਰਥਰ ਰੋਡ ਜੇਲ੍ਹ ‘ਚ ਬਾਕੀ ਕੈਦੀਆਂ ਨਾਲ ਹੀ ਰਹੇ। ਇਸ ਦੌਰਾਨ ਆਰਿਅਨ ਖਾਨ ਨੂੰ ਕੋਈ ਵੀ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੱਤਾ ਗਿਆ।

Also Read: ਲਖੀਮਪੁਰ ਕਾਂਡ: ਆਸ਼ੀਸ਼ ਦੇ ਸਿਰੰਡਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਖਤਮ ਕੀਤੀ ਭੁੱਖ ਹੜਤਾਲ

ਡਰੱਗਸ ਕੇਸ ‘ਚ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਦੀ ਮੁੰਬਈ ਦੀ ਅਰਥਰ ਰੋਡ ਜੇਲ੍ਹ ‘ਚ ਇਕ ਰਾਤ ਕੱਟ ਚੁੱਕੇ ਹਨ। ਜੇਲ੍ਹ ‘ਚ ਆਰਿਅਨ ਖਾਨ ਨੂੰ ਆਮ ਕੈਦੀਆਂ ਦੀ ਤਰ੍ਹਾਂ ਹੀ ਖਾਣਾ ਦਿੱਤਾ ਗਿਆ। ਇਸ ਦੇ ਨਾਲ ਹੀ ਸਾਉਣ ਲਈ ਵੀ ਆਮ ਕੈਦੀਆਂ ਵਾਲੀਆਂ ਸੁਵਿਧਾਵਾਂ ਹੀ ਦਿੱਤੀਆਂ ਗਈਆਂ। ਅਰਥਰ ਰੋਡ ਜੇਲ੍ਹ ਦੇ ਬੈਰਕ ਨੰਬਰ ਇਕ ‘ਚ ਆਰਿਅਨ ਖਾਨ ਤੇ ਅਰਬਾਜ਼ ਮਰਚੈਂਟ ਨੂੰ ਰੱਖਿਆ ਗਿਆ। RT-PCR ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਦੋਵਾਂ ਨੂੰ ਸਪੈਸ਼ਲ ਕੁਆਰੰਟੀਨ ਸੈਂਟਰ ‘ਚ ਰੱਖਿਆ ਗਿਆ।

Also Read: ਮਹਾਰਾਸ਼ਟਰ: ਚੱਲਦੀ ਟ੍ਰੇਨ ‘ਚ ਮਹਿਲਾ ਨਾਲ ਸਮੂਹਿਕ ਜ਼ਬਰ-ਜਨਾਹ, 4 ਗ੍ਰਿਫਤਾਰ

Leave a Reply

Your email address will not be published. Required fields are marked *