ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਖਹਿਰਾ ਦੇ ਅਸਤੀਫੇ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਸੁਖਪਾਲ ਖਹਿਰਾ ਤੇ ਤੰਜ ਕਸਦੇ ਹੋਏ ਕਿਹਾ ਕਿ ਜਿਸਨੂੰ ਵੀ ਅਹੁਦੇ ਅਤੇ ਸੱਤਾ ਦਾ ਲਾਲਚ ਹੈ ਤਾਂ ਉਹ ਪਾਰਟੀ ਨੂੰ ਛੱਡ ਸਕਦਾ ਹੈ।
ਪਾਰਟੀ ਵਿੱਚ ਕੁਝ ਲੋਕਾਂ ਨੂੰ ਸੁੱਖ ਦੇਣ ਲਈ ਪਾਰਟੀ ਨਹੀਂ ਬਣੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਜਿਹੇ ਲੋਕਾਂ ਦੇ ਜਾਣ ਨਾਲ ਪਾਰਟੀ ਹੋਰ ਵੀ ਜਿਆਦਾ ਮਜਬੂਤ ਹੋਵੇਗੀ। ਦੱਸਣਯੋਗ ਗੱਲ ਹੈ ਕਿ ਐੱਚਐੱਸ ਫੂਲਕਾ ਅਤੇ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਖਹਿਰਾ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਕੇਜਰੀਵਾਲ ਨੇ ਆਪਣਾ ਇਹ ਬਿਆਨ ਦਿੱਤਾ ਹੈ।

